ਕੁੰਵਰ ਵਿਜੈ ਪ੍ਰਤਾਪ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾਂ ਸਾਧਦੇ ਹੋਏ ‘ਆਪ’ ਵਰਕਰਾਂ ਨੂੰ ਕੀਤੀ ਇਹ ਅਪੀਲ
Sunday, Jun 27, 2021 - 12:10 PM (IST)

ਅੰਮ੍ਰਿਤਸਰ (ਮਮਤਾ) : ਲੁੱਟ ਖਸੁੱਟ ਕਰਕੇ ਗੰਦੀ ਰਾਜਨੀਤੀ ਕਰਨ ਵਾਲੇ ਨੇਤਾਵਾਂ ਦਾ ਨਾਂ ਲੈ ਕੇ ਸਿਰਫ਼ ਚੁਪਚਾਪ ਝਾੜੂ ਨਾਲ ਪੰਜਾਬ ਦੀ ਗੰਦਗੀ ਸਾਫ਼ ਕਰਨ ਦੀ ‘ਆਪ’ ਵਰਕਰਾਂ ਨੂੰ ਅਪੀਲ ਕਰਦੇ ਹੋਏ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅਕਾਲੀ ਦਲ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ ਹੈ। ਅੰਮ੍ਰਿਤਸਰ ਦੇ ਪਾਰਟੀ ਦਫ਼ਤਰ ’ਚ ਉਨ੍ਹਾਂ ਦੇ ਸਨਮਾਨ ’ਚ ਇਕ ਸਮਾਰੋਹ ਰੱਖਿਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ‘ਆਪ’ ਵਰਕਰ ਅਤੇ ਅਹੁੱਦੇਦਾਰ ਸ਼ਾਮਲ ਹੋਏ ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵੱਡੀ ਵਾਰਦਾਤ : 62 ਸਾਲ ਦੇ ਬਜ਼ੁਰਗ ਦਾ ਸਿਰ ’ਤੇ ਲੱਕੜ ਦਾ ਬਾਲਾ ਮਾਰ ਕੀਤਾ ਕਤਲ
ਐਲੀਵੇਟਿਡ ਰੋਡ ਅਤੇ ਬੀ. ਆਰ. ਟੀ ਸੀ. ਪ੍ਰਾਜੈਕਟਾਂ ’ਚ ਕਰੋੜਾਂ ਦੀ ਲੁੱਟ ਦਾ ਕੀਤਾ ਖੁਲਾਸਾ :
ਇਸ ਮੌਕੇ ਆਪਣੇ ਸੰਬੋਧਨ ’ਚ ਕੁੰਵਰ ਵਿਜੈ ਪ੍ਰਤਾਪ ਸਿੰਘ ਜ਼ਿਲ੍ਹੇ ’ਚ ਬਣੇ ਐਲੀਵੇਟਿਡ ਰੋਡ ਅਤੇ ਬੀ. ਆਰ. ਟੀ ਸੀ. ਪ੍ਰਾਜੈਕਟਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਤੋਂ ਆਮ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਸ਼੍ਰੋਅਦ ਅਤੇ ਕਾਂਗਰਸੀ ਇਸ ਪ੍ਰਾਜੈਕਟਾਂ ਦੁਆਰਾ ਆਪਣੀ ਜੇਬਾਂ ਭਰਨ ਤੋਂ ਬਾਜ ਨਹੀਂ ਆਏ । ਉਨ੍ਹਾਂ ਮੁੱਖ ਤੌਰ ’ਤੇ ਸ਼ਿਅਦ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ’ਚ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ਤੋਂ ਬਾਹਰ ਅਤੇ ਵਿਦੇਸ਼ਾਂ ’ਚ ਆਪਣੀਆਂ ਜਾਇਦਾਦਾਂ ਬਣਾਈਆਂ। ਉਨ੍ਹਾਂ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੁਆਰਾ 5 ਕਿਲੋ ਆਟੇ ਸਮੇਤ ਤੋਂ 2 ਹਜ਼ਾਰ ਤੋਂ 5 ਹਜ਼ਾਰ ਦੀ ਰਾਜਨੀਤੀ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਘਟੀਆ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਸਫ਼ਲ ਨਹੀਂ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਨੂੰ ‘ਲਾਈਕਸ’ ਦੇ ਬਦਲੇ ਮਿਲੇ 8 ਗੁਣਾ ਵੱਧ 'Dislikes'
ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਸਨ ਦਾ ਕੀਤਾ ਦਾਅਵਾ :
ਉਨ੍ਹਾਂ ਕਿਹਾ ਕਿ ਉਹ ਵਚਨ ਨਹੀਂ ਦਾਅਵਾ ਕਰਦੇ ਹੈ ਕਿ ‘ਆਪ’ ਸਰਕਾਰ ਆਉਣ ’ਤੇ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ’ਚ ਆਕਸਫੋਰਡ ਪੱਧਰ ਦੀ ਸਿੱਖਿਆ ਦੇ ਬਾਅਦ ਨੌਕਰੀ ਮਿਲੇਗੀ ਅਤੇ ਵਧੀਆ ਸਿਹਤ ਸਹੂਲਤਾਂ ਮਿਲਣਗੀਂਆਂ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਰਗਾ ਸ਼ਾਸਨ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਪੰਜਾਬ ਦੀਆਂ 117 ਸੀਟਾਂ ਲਈ ਲੜੇਗੀ : ਕੁੰਵਰ, ਸੇਠੀ :
ਇਸਤੋਂ ਪਹਿਲਾਂ ‘ਆਪ’ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਅੰਮ੍ਰਿਤਸਰ ਦੇ ਨਹੀਂ ਸਿਰਫ਼ ਕਿਸੇ ਇਕ ਹਲਕੇ ਤੋਂ ਚੋਣ ਲੜਣਗੇਂ ਸਗੋਂ ਇਕ ਪੰਜਾਬ ’ਚ 117 ਸੀਟਾਂ ’ਤੇ ਹੀ ਪਾਰਟੀ ਨੂੰ ਜਿੱਤ ਦਿਵਾਉਣਗੇ। ਇਸ ਮੌਕੇ ਕਲਾਕਾਰ ਅਰਵਿੰਦਰ ਸਿੰਘ ਭੱਟੀ, ਸੁਰਿੰਦਰ ਫਰਿਸ਼ਤਾ ਨੇ ਧਨ, ਮਨ ਨਾਲ ਪਾਰਟੀ ਨੂੰ ਸਹਿਯੋਗ ਦੇਣ ਦਾ ਪ੍ਰਣ ਲਿਆ। ਇਸ ਮੌਕੇ ਪੰਜਾਬ ਵਪਾਰ ਸੈਲ ਤੋਂ ਮਨੀਸ਼ ਅਗਰਵਾਲ, ਨੈਸ਼ਨਲ ਕੌਂਸਲ ਮੈਂਬਰ ਅਸ਼ੋਕ ਤਲਵਾੜ, ਕੁਲਦੀਪ ਸਿੰਘ ਧਾਲੀਵਾਲ, ਹਲਕਾ ਅਟਾਰੀ ਤੋਂ ਓਮਪ੍ਰਕਾਸ਼ ਗੱਬਰ, ਹਲਕਾ ਦੱਖਣ ਤੋਂ ਡਾ. ਇੰਦਰਬੀਰ ਸਿੰਘ ਨਿੱਜਰ ਤੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਜੈਪਾਲ ਭੁੱਲਰ ਦੇ ਸਾਥੀ ਭੱਲਾ ਸੇਖੂ ਨੇ ਗੈਂਗਸਟਰ ਕੁਲਬੀਰ ਨਰੂਆਣਾ ’ਤੇ ਹੋਏ ਹਮਲੇ ਦੀ ਲਈ ਜ਼ਿੰਮੇਵਾਰੀ