ਆਈ. ਜੀ. ਪੀ. ਕੁੰਵਰ ਵਿਜੇ ਪ੍ਰਤਾਪ ਵਲੋਂ ਪੰਜਾਬ ਦੇ ਗੈਂਗਸਟਰਾਂ ਬਾਰੇ ਵੱਡੇ ਖੁਲਾਸੇ

Monday, Jul 30, 2018 - 04:24 PM (IST)

ਆਈ. ਜੀ. ਪੀ. ਕੁੰਵਰ ਵਿਜੇ ਪ੍ਰਤਾਪ ਵਲੋਂ ਪੰਜਾਬ ਦੇ ਗੈਂਗਸਟਰਾਂ ਬਾਰੇ ਵੱਡੇ ਖੁਲਾਸੇ

ਚੰਡੀਗੜ੍ਹ (ਮੀਤ) : ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਦੇ ਆਈ. ਜੀ. ਪੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਪੰਜਾਬ ਪੁਲਸ ਦੇ ਮੁੱਖ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਗੈਂਗਸਟਰਾਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਇਕ ਮਹੀਨਾ ਪਹਿਲਾਂ ਬਠਿੰਡਾ 'ਚ 'ਗੋਗੀ ਜਟਾਣਾ' ਦਾ ਕਤਲ ਕੀਤਾ ਗਿਆ ਸੀ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਸੁਖਦੇਵ ਬੁੱਢਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਕੁੱਲ 11 ਗੈਂਗਸਟਰਾਂ ਨੂੰ 8 ਜ਼ਿਲਿਆਂ ਦੀ ਪੁਲਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਹੈ। 
ਕੁੰਵਰ ਵਿਜੈ ਪ੍ਰਤਾਪ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਕੋਲੋਂ 17 ਹਥਿਆਰ ਫੜ੍ਹੇ ਗਏ ਅਤੇ ਇਨ੍ਹਾਂ ਨੂੰ ਰਾਜਪੁਰਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪੁਲਸ ਨੇ ਇਨ੍ਹਾਂ ਗੈਂਗਸਟਰਾਂ ਕੋਲੋਂ ਕਰੇਟਾ ਗੱਡੀ ਵੀ ਰਿਕਵਰ ਕੀਤੀ ਹੈ, ਜਿਸ 'ਚੋਂ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਵੀ ਗੋਲੀ ਚਲਾਈ ਗਈ ਸੀ ਅਤੇ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਤਾਲੁੱਕ ਰੱਖਦਾ ਸੁਖਪ੍ਰੀਤ ਬੁੱਢਾ ਅਜੇ ਤੱਕ ਗ੍ਰਿਫਤਾਰ ਨਹੀਂ ਹੋ ਸਕਿਆ ਹੈ। 
ਉਨ੍ਹਾਂ ਦੱਸਿਆ ਕਿ ਪੰਜਾਬ 'ਚ ਕਰੀਬ 8 ਵੱਡੇ ਗੈਂਗ ਹਨ ਅਤੇ ਹਰ ਗੈਂਗ 'ਚ 50-50 ਗੈਂਗਸਟਰ ਹਨ, ਜਿਨ੍ਹਾਂ 'ਚੋਂ ਸੁਖਪ੍ਰੀਤ ਹੈਰੀ, ਜੈਪਾਲ, ਸੁਭਮ, ਸੁਖ, ਰਿੰਦਾ ਗਗਨ ਹਾਥੁਰ, ਅਮਨ ਡਾਨ ਆਦਿ ਮੁੱਖ ਹਨ। ਇਨ੍ਹਾਂ ਗੈਂਗਸਟਰਾਂ ਦੇ ਕਿਤੇ ਆਈ. ਐੱਸ. ਆਈ. ਨਾਲ ਸਬੰਧ ਨਾ ਹੋਣ, ਇਸ ਲਈ ਪੁਲਸ ਨੇ ਇਨ੍ਹਾਂ 'ਤੇ ਪੂਰੀ ਨਜ਼ਰ ਰੱਖੀ ਹੋਈ ਹੈ। 


Related News