ਕੂੰਮਕਲਾਂ ਪੁਲਸ ਵਲੋਂ 16 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ
Monday, Jan 06, 2020 - 04:31 PM (IST)
ਮਾਛੀਵਾੜਾ ਸਾਹਿਬ (ਟੱਕਰ) : ਕੂੰਮਕਲਾਂ ਪੁਲਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ 16 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਰਮੇਸ਼ਵਰ ਦਿਆਲ ਵਾਸੀ ਹਾੜੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਕਮਲਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਪ੍ਰਤਾਪਗੜ੍ਹ ਨੇੜ੍ਹੇ ਗਸ਼ਤ ਕਰ ਰਿਹਾ ਸੀ ਕਿ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਰਮੇਸ਼ਵਰ ਦਿਆਲ, ਜੋ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰ ਰਿਹਾ ਹੈ ਅਤੇ ਬਾਹਰਲੇ ਸੂਬਿਆਂ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਮਹਿੰਗੇ ਭਾਅ ਵਿਚ ਵੇਚਣ ਲਈ ਉਸਨੇ ਸ਼ਰਾਬ ਘਰ ਦੇ ਕਮਰੇ 'ਚ ਰੱਖੀ ਹੋਈ ਹੈ। ਪੁਲਸ ਵਲੋਂ ਤੁਰੰਤ ਛਾਪੇਮਾਰੀ ਕੀਤੀ ਗਈ ਤਾਂ ਰਮੇਸ਼ਵਰ ਦਿਆਲ ਦੇ ਕਮਰੇ 'ਚੋਂ 16 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ। ਇਹ ਸ਼ਰਾਬ ਪੰਜਾਬ 'ਚ ਨਾ-ਵਿਕਣਯੋਗ ਸੀ, ਜਿਸ 'ਤੇ ਪੁਲਸ ਨੇ ਰਮੇਸ਼ਵਰ ਦਿਆਲ ਨੂੰ ਗ੍ਰਿਫ਼ਤਾਰ ਕਰ ਪਰਚਾ ਦਰਜ ਕਰ ਲਿਆ।