ਮੁੜ ਚਰਚਾ ''ਚ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ, ਪੁੱਤਰ ''ਵਾਰਿਸ'' ਦੇ ਪਹਿਲੇ ਜਨਮ ਦਿਨ ਮੌਕੇ ਵੀਡੀਓ ਕੀਤੀ ਸਾਂਝੀ
Sunday, Sep 15, 2024 - 07:23 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਦਾ ਮਸ਼ਹੂਰ ਕੱਪਲ ਕੁੱਲ੍ਹੜ ਪਿੱਜ਼ਾ ਕੱਪਲ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਹੈ। ਦਰਅਸਲ ਕੁੱਲ੍ਹੜ ਪਿੱਜ਼ਾ ਕੱਪਲ ਨੇ ਆਪਣੇ ਪੁੱਤਰ ਦੇ ਪਹਿਲੇ ਜਨਮ ਦਿਨ ਮੌਕੇ ਇਕ ਵਿਸ਼ੇਸ਼ ਉਪਰਾਲਾ ਕਰਦੇ ਹੋਏ ਜਨਮ ਦਿਨ ਨੂੰ ਖ਼ਾਸ ਢੰਗ ਨਾਲ ਮਨਾਇਆ ਹੈ। ਕੁੱਲ੍ਹੜ ਪਿੱਜ਼ਾ ਕੱਪਲ ਸਹਿਜਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰੇ ਨੇ ਆਪਣੇ ਪੁੱਤਰ ਵਾਰਿਸ ਦੇ ਪਹਿਲੇ ਜਨਮ ਦਿਨ ਮੌਕੇ ਲੰਗਰ ਲਗਾਇਆ, ਜਿਸ ਦੀ ਵੀਡੀਓ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਲੰਗਰ ਦੀ ਸੇਵਾ ਕਰਦੇ ਹੋਏ ਦੀ ਵੀ ਵੀਡੀਓ ਸਾਂਝੀ ਕੀਤੀ ਗਈ ਹੈ। ਜਨਮ ਦਿਨ ਤੋਂ ਪਹਿਲਾਂ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੱਪਲ ਨੇ ਕਿਹਾ ਕਿ ਵਾਰਿਸ ਦੇ ਜਨਮ ਦਿਨ ਮੌਕੇ ਸਾਡੇ ਵੱਲੋਂ ਲੰਗਰ ਦੀ ਸੇਵਾ ਕੁੱਲ੍ਹੜ ਪਿੱਜ਼ਾ ਵਾਲੀ ਦੁਕਾਨ ਦੇ ਬਾਹਰ ਹੀ ਲੰਗਰ ਦੀ ਛੋਟੀ ਜਿਹੀ ਸੇਵਾ ਲਗਾਈ ਗਈ ਹੈ, ਜਿਸ ਵਿਚ ਦੂਰੋਂ ਅਤੇ ਨੇੜਿਓਂ ਲੋਕ ਪਹੁੰਚ ਕੇ ਵਾਰਿਸ ਨੂੰ ਬਲੈਸਿੰਗਸ ਜ਼ਰੂਰ ਦੇਣ। ਇਸ ਦੇ ਬਾਅਦ ਫਿਰ ਉਨ੍ਹਾਂ ਵੱਲੋਂ ਲਗਾਏ ਗਏ ਲੰਗਰ ਦੀ ਵੀਡੀਓ ਨੂੰ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ, ਜਿਸ ਵਿਚ ਕੱਪਲ ਲੰਗਰ ਦੀ ਸੇਵਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਡਰੱਗ ਰੈਕੇਟ ਦਾ ਪਰਦਾਫ਼ਾਸ਼, ਕਰੋੜਾਂ ਦੀ ਹੈਰੋਇਨ ਸਮੇਤ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ