ਥਾਣੇ ਪੁੱਜਾ Kulhad Pizza Couple ਵਿਵਾਦ, ਬੀਤੇ ਦਿਨੀਂ ਵਾਇਰਲ ਹੋਈ ਸੀ ਵੀਡੀਓ

Tuesday, Dec 06, 2022 - 02:03 AM (IST)

ਥਾਣੇ ਪੁੱਜਾ Kulhad Pizza Couple ਵਿਵਾਦ, ਬੀਤੇ ਦਿਨੀਂ ਵਾਇਰਲ ਹੋਈ ਸੀ ਵੀਡੀਓ

ਜਲੰਧਰ (ਜ. ਬ.) : ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਾਰਨ ਵਾਲੇ ਪੀਜ਼ਾ ਕਪਲ ਕਾਫੀ ਸੁਰਖੀਆਂ ’ਚ ਰਹੇ ਸਨ। ਪਿਛਲੇ ਦਿਨੀਂ ਪੀਜ਼ਾ ਜੋੜੇ ਅਤੇ ਗੁਆਂਢੀ ਵਿਚਕਾਰ ਗਾਲੀ-ਗਲੋਚ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਕਾਰਨ ਸੋਮਵਾਰ ਨੂੰ ਵੀ ਲੋਕਾਂ ’ਚ ਕਾਫੀ ਚਰਚਾ ਰਹੀ।

ਇਹ ਖ਼ਬਰ ਵੀ ਪੜ੍ਹੋ - ਮੁੜ ਵਿਵਾਦਾਂ 'ਚ ਘਿਰਿਆ ‘Kulhad Pizza’ ਕਪਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ

ਵਾਇਰਲ ਵੀਡੀਓ ’ਚ ਗਾਲੀ-ਗਲੋਚ ਨੂੰ ਲੈ ਕੇ ਪੀਜ਼ਾ ਜੋੜੇ ਅਤੇ ਗੁਆਂਢੀਆਂ ਦੀ ਲੜਾਈ ਥਾਣਾ ਡਵੀਜ਼ਨ ਨੰ. 4 ’ਚ ਪਹੁੰਚ ਗਈ ਤੇ ਦੋਵਾਂ ਧਿਰਾਂ ਨੇ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਖ਼ਬਰ ਵੀ ਪੜ੍ਹੋ - ਬਿਜਲੀ ਬੋਰਡ ਵਿਚ ਨੌਕਰੀ ਲਗਵਾਉਣ ਦੇ ਨਾਂ 'ਤੇ ਠੱਗੇ 15 ਲੱਖ ਰੁਪਏ, 2 ਸਾਲਾਂ ਤੋਂ ਮਗਰ-ਮਗਰ ਘੁੰਮ ਰਹੇ ਨੌਜਵਾਨ

ਇਸ ਸਬੰਧੀ ਥਾਣਾ ਨੰ. 4 ਦੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਸ਼ਿਕਾਇਤਾਂ ਦਿੱਤੀਆਂ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਜਾਂਚ ਦੌਰਾਨ ਜੋ ਵੀ ਮੁਲਜ਼ਮ ਸਾਹਮਣੇ ਆਇਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News