ਕੁਲਦੀਪ ਦੇ ਹੌਸਲੇ ਨੂੰ ਸਲਾਮ, ਨੌਜਵਾਨਾਂ ਨੂੰ ਦੇ ਰਹੇ ਨੇ ਖਾਸ ਸੰਦੇਸ਼

Tuesday, Sep 10, 2019 - 06:04 PM (IST)

ਕੁਲਦੀਪ ਦੇ ਹੌਸਲੇ ਨੂੰ ਸਲਾਮ, ਨੌਜਵਾਨਾਂ ਨੂੰ ਦੇ ਰਹੇ ਨੇ ਖਾਸ ਸੰਦੇਸ਼

ਗਵਾਲੀਅਰ— ਸਮਾਜ ਨੂੰ ਬਦਲਣ ਅਤੇ ਕੁਝ ਵੱਖਰਾ ਕਰਨ ਦੀ ਹਿੰਮਤ ਕਿਸੇ-ਕਿਸੇ 'ਚ ਹੀ ਹੁੰਦੀ ਹੈ। ਕੁਝ ਅਜਿਹਾ ਹੈ ਹੀ ਇਹ ਸ਼ਖਸ ਜੋ ਤੁਰਨ-ਫਿਰਨ 'ਚ ਅਸਮਰੱਥ ਹਨ। ਫਿਰ ਵੀ ਉਹ ਸਮਾਜ ਨੂੰ ਇਕ ਚੰਗੀ ਸੇਧ ਦੇ ਰਹੇ ਹਨ। ਗਵਾਲੀਅਰ ਦੀਆਂ ਸੜਕਾਂ 'ਤੇ ਘੁੰਮ ਰਹੇ ਕੁਲਦੀਪ ਰਾਠੌੜ ਨਾਂ ਦਾ ਇਹ ਸ਼ਖਸ ਦੋਹਾਂ ਪੈਰਾਂ ਤੋਂ ਅਪਾਹਜ (ਦਿਵਯਾਂਗ) ਹੈ। ਕੁਲਦੀਪ ਬੈਟਰੀ ਨਾਲ ਚੱਲਣ ਵਾਲੇ ਸਾਈਕਲ ਤੋਂ ਦੇਸ਼ ਦੀ ਸੈਰ 'ਤੇ ਨਿਕਲਿਆ ਹੈ। ਤਕਰੀਬਨ 40 ਹਜ਼ਾਰ ਕਿਲੋਮੀਟਰ ਦੀ ਇਸ ਯਾਤਰਾ ਦੌਰਾਨ ਉਹ ਜਿੱਥੋਂ ਵੀ ਲੰਘੇ, ਉੱਥੇ ਸਾਰੇ ਨੌਜਵਾਨਾਂ ਨੂੰ ਮਿਹਨਤ ਕਰਨ ਅਤੇ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। 

ਲੁਧਿਆਣਾ ਦੇ ਰਹਿਣ ਵਾਲੇ ਕੁਲਦੀਪ ਰਾਠੌੜ ਨੌਜਵਾਨਾਂ 'ਚ ਵਧ ਰਹੇ ਨਸ਼ੇ ਤੋਂ ਕਾਫੀ ਪਰੇਸ਼ਾਨ ਹਨ। ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਬੈਟਰੀ ਨਾਲ ਚਲਣ ਵਾਲੇ ਸਾਈਕਲ 'ਤੇ ਸਵਾਰ ਹੋ ਕੇ ਦੇਸ਼ ਭਰ 'ਚ ਵੱਖ-ਵੱਖ ਸੂਬਿਆਂ ਤੋਂ ਲੰਘਦੇ ਹੋਏ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਲੋਕਾਂ ਨੂੰ ਅਪੀਲ ਕਰਦੇ ਹਨ। ਉਹ ਪੂਰੇ ਦਿਨ 'ਚ 100 ਕਿਲੋਮੀਟਰ ਦੀ ਯਾਤਰਾ ਕਰਦੇ ਹਨ। 

ਆਪਣੀ ਸਰੀਰਕ ਅਯੋਗਤਾ ਹੋਣ ਦੇ ਬਾਵਜੂਦ ਕੁਲਦੀਪ ਕਿਸੇ ਵੀ ਤੰਦਰੁਸਤ ਵਿਅਕਤੀ ਤੋਂ ਘੱਟ ਨਹੀਂ ਹਨ, ਉਹ ਇਸ ਯਾਤਰਾ ਤੋਂ ਪਹਿਲਾਂ ਵੀ 2011 'ਚ ਆਪਣੇ ਹੱਥਾਂ ਨਾਲ ਟਰਾਈ ਸਾਈਕਲ ਚਲਾ ਕੇ 40 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਅਪਾਹਜ, ਵਿਧਵਾ ਅਤੇ ਸੀਨੀਅਰ ਸਿਟੀਜ਼ਨ ਦੇ ਅਧਿਕਾਰਾਂ ਨੂੰ ਲੈ ਕੇ ਆਵਾਜ਼ ਚੁੱਕੀ ਸੀ। ਇਕ ਵਾਰ ਫਿਰ ਉਨ੍ਹਾਂ ਨੇ 8 ਸਾਲ ਬਾਅਦ ਨੌਜਵਾਨਾਂ ਨੂੰ ਮਿਹਨਤ ਕਰ ਕੇ ਰੋਜ਼ੀ-ਰੋਟੀ ਕਮਾਉਣ ਦੀ ਸਲਾਹ ਦੇਣ ਨਿਕਲੇ ਹਨ, ਕਿਉਂਕਿ ਰੋਜ਼ਗਾਰ ਦੀ ਭਾਲ ਵਿਚ ਨੌਜਵਾਨ ਭਟਕ ਕੇ ਨਸ਼ੇ ਕਰ ਰਹੇ ਹਨ। ਉਨ੍ਹਾਂ ਦਾ ਮਕਸਦ ਨਸ਼ਿਆਂ ਨੂੰ ਹਰ ਹਾਲ 'ਚ ਰੋਕਣਾ ਹੈ।


author

Tanu

Content Editor

Related News