ਮੋਗਾ: ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਪੀ. ਏ. ਗ੍ਰਿਫਤਾਰ (ਵੀਡੀਓ)

Tuesday, Jan 15, 2019 - 04:04 PM (IST)

ਮੋਗਾ (ਗੋਪੀ ਰਾਊਕੇ, ਵਿਪਨ) - ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਪੀ. ਏ. ਨੀਰਜ ਕੁਮਾਰ ਗਿੰਨੀ ਨੂੰ ਮੋਗਾ ਦੀ ਪੁਲਸ ਨੇ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਫੋਟੋਗ੍ਰਾਫਰ ਰਾਜੇਸ਼ ਕੌੜਾ ਦੇ ਕਤਲ ਦੇ ਮਾਮਲੇ 'ਚ ਨੀਰਜ ਕੁਮਾਰ ਦੇ ਖਿਲਾਫ 2013 'ਚ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜੋ 2015 ਤੋਂ ਭਗੌੜਾ ਸੀ। ਪੁਲਸ ਨੇ ਗਿੰਨੀ ਤੋਂ 32 ਬੋਰ ਲਾਈਸੈਂਸ ਰਿਵਾਲਵਰ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਹੁਣ ਸਵਾਲ ਇਹ ਵੀ ਖੜਾ ਹੁੰਦਾ ਹੈ ਕੀ ਆਖਿਰਕਾਰ ਵਿਧਾਇਕ ਜ਼ੀਰਾ ਵਲੋਂ ਪੁਲਸ ਅਫਸਰਾਂ ਵਿਰੁੱਧ ਬੋਲਣ ਮਗਰੋਂ ਹੀ ਇਹ ਕਾਰਵਾਈ ਕਿਉਂ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਡਿਊਟੀ ਮੈਜਿਸਟ੍ਰੇਟ ਵਿਕਰਮਜੀਤ ਸਿੰਘ ਦੀ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਨੀਰਜ ਕੁਮਾਰ ਉਰਫ ਗਿੰਨੀ ਨੂੰ ਅਦਾਲਤ ਨੇ ਇਕ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਕਾਬੂ ਕੀਤੇ ਨੀਰਜ ਕੁਮਾਰ ਦੇ ਪਿੰਡ ਸੋਢੀ ਵਾਲਾ ਦੇ ਲੋਕਾਂ ਨੇ ਕਿਹਾ ਕਿ ਉਹ ਕੁਲਬੀਰ ਸਿੰੰਘ ਜ਼ੀਰਾ ਦਾ ਪੀ.ਏ. ਨਹੀਂ ਹੈ।


author

rajwinder kaur

Content Editor

Related News