ਸੁਖਬੀਰ ਦੇ ਡੋਪ ਟੈਸਟ ਲਈ ਜ਼ੀਰਾ ਨੇ ਸੱਦੀ ਡਾਕਟਰਾਂ ਦੀ ਟੀਮ, ਲਾਇਆ ਕਾਊਂਟਰ (ਵੀਡੀਓ)

Tuesday, Jan 29, 2019 - 12:36 PM (IST)

ਜ਼ੀਰਾ (ਸਤੀਸ਼ ਵਿੱਜ) : ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡੋਪ ਟੈਸਟ ਕਰਵਾਉਣ ਲਈ ਕਾਊਂਟਰ ਲਗਾਇਆ ਗਿਆ ਹੈ। ਡਾਕਟਰਾਂ ਦੀ ਟੀਮ ਵੀ ਸੁਖਬੀਰ ਦਾ ਡੋਪ ਟੈਸਟ ਕਰਨ ਲਈ ਕਾਊਂਟਰ 'ਤੇ ਪਹੁੰਚ ਚੁੱਕੀ ਹੈ ਤੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਕੁਲਬੀਰ ਜ਼ੀਰਾ ਨੇ ਸੁਖਬੀਰ ਬਾਦਲ ਨੂੰ ਡੋਪ ਟੈਸਟ ਲਈ ਖੁੱਲ੍ਹਾ ਚੈਂਲੇਂਜ ਦਿੱਤਾ ਸੀ। ਜ਼ੀਰਾ ਨੇ ਸੁਖਬੀਰ ਬਾਦਲ 'ਤੇ ਅਫੀਮ ਦਾ ਨਸ਼ਾ ਕਰਨ ਦਾ ਦੋਸ਼ ਲਾਇਆ ਸੀ ਅਤੇ ਕਿਹਾ ਸੀ ਕਿ ਉਹ ਆਪਣਾ ਅਤੇ ਸੁਖਬੀਰ ਬਾਦਲ ਦਾ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ। 
ਨਾਲ ਹੀ ਉਨ੍ਹਾਂ ਸੁਖਬੀਰ ਬਾਦਲ 'ਤੇ ਨਸ਼ਿਆਂ ਨੂੰ ਲੈ ਕੇ ਸਵਾਲਾਂ ਦੀ ਝੜੀ ਲਾਉਂਦੇ ਹੋਏ ਕਿਹਾ ਸੀ ਕਿ ਡੋਪ ਟੈਸਟ 'ਤੇ ਸਵਾਲਾਂ ਦਾ ਜਵਾਬ ਦੇਣ ਤੋਂ ਬਾਅਦ ਹੀ ਸੁਖਬੀਰ ਬਾਦਲ ਜ਼ੀਰਾ ਹਲਕੇ 'ਚ ਐਂਟਰੀ ਕਰ ਸਕਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਸੁਖਬੀਰ ਬਾਦਲ ਜ਼ੀਰਾ ਆ ਰਹੇ ਹਨ ਅਤੇ ਉਧਰ ਕੁਲਬੀਰ ਜ਼ੀਰਾ ਵਲੋਂ ਉਨ੍ਹਾਂ ਦੇ ਡੋਪ ਟੈਸਟ ਦੀ ਪੂਰੀ ਤਿਆਰੀ ਕੀਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜ਼ੀਰਾ ਸੁਖਬੀਰ ਦਾ ਡੋਪ ਟੈਸਟ ਕਰਵਾਉਣ ਵਿਚ ਕਾਮਯਾਬ ਹੁੰਦੇ ਹਨ ਕਿ ਨਹੀਂ।


author

Gurminder Singh

Content Editor

Related News