ਨਰੂਆਣਾ ਦੇ ਕਾਤਲ ਨੂੰ ਮੈਡੀਕਲ ਲਈ ਬਠਿੰਡਾ ਲਿਆਈ ਪੁਲਸ, ਰਿਮਾਂਡ ''ਤੇ ਲੈ ਕੇ ਕੀਤੀ ਜਾਵੇਗੀ ਪੁੱਛਗਿੱਛ

Friday, Jul 30, 2021 - 06:22 PM (IST)

ਨਰੂਆਣਾ ਦੇ ਕਾਤਲ ਨੂੰ ਮੈਡੀਕਲ ਲਈ ਬਠਿੰਡਾ ਲਿਆਈ ਪੁਲਸ, ਰਿਮਾਂਡ ''ਤੇ ਲੈ ਕੇ ਕੀਤੀ ਜਾਵੇਗੀ ਪੁੱਛਗਿੱਛ

ਬਠਿੰਡਾ (ਵਰਮਾ, ਕੁਨਾਲ ਬਾਂਸਲ): ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦੇ ਕਾਤਲ ਗੈਂਗਸਟਰ ਮਨਪ੍ਰੀਤ ਮੰਨਾ ਭਾਰੀ ਪੁਲਸ ਫੋਰਸ ਵਲੋਂ ਬਠਿੰਡਾ ਦੇ ਸਿਵਲ ਹਸਪਤਾਲ ’ਚ ਮੈਡੀਕਲ ਦੇ ਲਈ ਲਿਆਂਦਾ ਗਿਆ।ਇਸ ਦੇ ਬਾਅਦ ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਨਪ੍ਰੀਤ ਮੰਨਾ ਦਾ ਪਹਿਲਾਂ ਇਲਾਜ ਚੱਲ ਰਿਹਾ ਸੀ ਅਤੇ ਬੀਤੀ ਰਾਤ ਇਸ ਦੀ ਗ੍ਰਿਫ਼ਤਾਰੀ ਪਾਈ ਗਈ ਹੈ,ਜਿਸ ਦੇ ਬਾਅਦ ਅੱਜ ਬਠਿੰਡਾ ਦੇ ਸਿਵਲ ਹਸਪਤਾਲ ’ਚ ਇਸ ਦਾ ਮੈਡੀਕਲ ਕਰਵਾਉਣ ਲਈ ਇਸ ਨੂੰ ਲਿਆਂਦਾ ਹੈ, ਜਿਸ ਦੇ ਬਾਅਦ ਕੋਰਟ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। 

ਇਹ ਵੀ ਪੜ੍ਹੋ :  ਕਲੈਟ 2021: ਮਨਹਰ ਬਾਂਸਲ ਨੂੰ ਪੂਰੇ ਭਾਰਤ ’ਚੋਂ ਪਹਿਲਾ ਰੈਂਕ ਹਾਸਲ ਕਰਨ ’ਤੇ ਸੁਖਬੀਰ ਬਾਦਲ ਨੇ ਦਿੱਤੀਆਂ ਮੁਬਾਰਕਾਂ

PunjabKesari

ਦੱਸ ਦੇਈਏ ਕਿ 7 ਜੁਲਾਈ ਨੂੰ ਏ ਕੈਟਾਗਿਰੀ ਦੇ ਗੈਂਗਸਟਰ ਰਹੇ ਕੁਲਵੀਰ ਨਰੂਆਣਾ ਨੂੰ ਉਸ ਦੇ ਸਾਥੀ ਮਨਜਿੰਦਰ ਮੰਨਾ ਵਲੋਂ ਤਾਬੜਤੋੜ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਦੌਰਾਨ ਨਰੂਆਣਾ ਦੇ ਸਾਥੀਆਂ ਵਲੋਂ ਚਲਾਈ ਗਈ ਜੁਆਬੀ ਫਾਇਰਿੰਗ ਵਿਚ ਪੱਟ 'ਤੇ ਗੋਲੀ ਲੱਗਣ ਕਾਰਨ ਮੁਲਜ਼ਮ ਮਨਪ੍ਰੀਤ ਸਿੰਘ ਮੰਨਾਂ ਗੰਭੀਰ ਜਖ਼ਮੀ ਹੋ ਗਿਆ ਸੀ | ਬਾਅਦ ਵਿਚ ਪੁਲਸ ਨੇ ਹਿਰਾਸਤ ਵਿਚ ਲੈ ਕਿ ਸਿਵਲ ਹਸਪਤਾਲ ਬਠਿੰਡਾ ਪਹੁੰਚਇਆ ਜਿੱਥੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਸੀ। ਬੀਤੀ 8 ਜੁਲਾਈ ਤੋਂ ਹੀ ਮੰਨਾ ਫਰੀਦਕੋਟ ਮੈਡੀਕਲ ਕਾਲਜ ਵਿਚ ਪੁਲਸ ਦੀ ਸੁਰੱਖਿਆ ਵਿਚ ਦਾਖਲ ਸੀ। ਹੁਣ ਉੱਥੋਂ ਡਾਕਟਰਾਂ ਨੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਲਿਆ ਕੇ ਉਸਦਾ ਮੈਡੀਕਲ ਕਰਵਾਇਆ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ।

ਇਹ ਵੀ ਪੜ੍ਹੋ :  ਬਿਕਰਮ ਮਜੀਠੀਆ ਨੇ 'ਆਪ' 'ਤੇ ਲਈ ਚੁਟਕੀ, ਕਿਹਾ- 2022 ਦੀਆਂ ਚੋਣਾਂ 'ਚ ਮੁੜ ਹੱਥ ਮਲਦੇ ਰਹਿ ਜਾਣਗੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News