ਕੋਟਕਪੂਰਾ ਗੋਲੀਕਾਂਡ : ਉਮਰਾਨੰਗਲ ਦੀ ਜ਼ਮਾਨਤ ''ਤੇ ਫੈਸਲਾ 11 ਨੂੰ

Saturday, Mar 09, 2019 - 09:12 AM (IST)

ਕੋਟਕਪੂਰਾ ਗੋਲੀਕਾਂਡ : ਉਮਰਾਨੰਗਲ ਦੀ ਜ਼ਮਾਨਤ ''ਤੇ ਫੈਸਲਾ 11 ਨੂੰ

ਫ਼ਰੀਦਕੋਟ (ਰਾਜਨ, ਜਗਦੀਸ਼) : ਬੇਅਦਬੀ ਮਾਮਲੇ ਵਿਚ 'ਸਿਟ' ਦੀ ਚੱਲ ਰਹੀ ਜਾਂਚ ਕਾਰਨ 14 ਅਕਤੂਬਰ 2015 ਦੇ ਕੋਟਕਪੂਰਾ ਗੋਲੀਕਾਂਡ 'ਚ ਪੁਲਸ ਹਿਰਾਸਤ ਵਿਚ ਲਏ ਗਏ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਜੋ ਅੱਜ ਕੱਲ ਪਟਿਆਲਾ ਜੇਲ ਵਿਚ ਜੁਡੀਸ਼ੀਅਲ ਰਿਮਾਂਡ 'ਤੇ ਚੱਲ ਰਹੇ ਹਨ, ਦੀ ਜ਼ਮਾਨਤ 'ਤੇ ਫ਼ੈਸਲੇ ਨੂੰ ਇੱਥੋਂ ਦੇ ਮਾਣਯੋਗ ਸੈਸ਼ਨ ਕੋਰਟ ਵੱਲੋਂ 11 ਮਾਰਚ 'ਤੇ ਪਾ ਦਿੱਤਾ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਉਮਰਾਨੰਗਲ ਵਲੋਂ ਸੈਸ਼ਨ ਕੋਰਟ ਵਿਚ ਲਾਈ ਦਰਖਾਸਤ 'ਤੇ 6 ਮਾਰਚ ਨੂੰ ਦੋਹਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਉਪਰੰਤ ਫ਼ੈਸਲਾ ਅੱਜ 'ਤੇ ਪਾ ਦਿੱਤਾ ਗਿਆ ਸੀ, ਜਿਸ ਨੂੰ ਮਾਣਯੋਗ ਸੈਸ਼ਨ ਕੋਰਟ ਵੱਲੋਂ ਹਾਲ ਦੀ ਘੜੀ ਹੋਰ ਅੱਗੇ ਪਾ ਦਿੱਤਾ ਗਿਆ ਹੈ।


author

Baljeet Kaur

Content Editor

Related News