ਪਟਿਆਲਾ ਤੋਂ ਬਾਅਦ ਕੋਟਕਪੂਰਾ ’ਚ ਪੁਲਸ ਮੁਲਾਜ਼ਮਾਂ ’ਤੇ ਹੋਇਆ ਹਮਲਾ
Monday, Apr 13, 2020 - 01:01 PM (IST)
ਕੋਟਕਪੂਰਾ (ਜਗਤਾਰ, ਨਰਿੰਦਰ) - ਪਟਿਆਲਾ ਵਿਖੇ ਪੁਲਸ ਪਾਰਟੀ ’ਤੇ ਕੀਤੇ ਹਮਲੇ ਤੋਂ ਬਾਅਦ ਕੋਟਕਪੂਰਾ ਵਿਖੇ ਵੀ ਨਾਕੇ ’ਤੇ ਤਾਇਨਾਤ ਕੀਤੇ ਪੁਲਸ ਮੁਲਾਜ਼ਮਾਂ ’ਤੇ ਹਮਲਾ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਮੁਲਾਜ਼ਮਾਂ ’ਤੇ ਇਹ ਹਮਲਾ ਬੀਤੇ ਦਿਨ ਰਾਤ ਦੇ ਸਮੇਂ ਉਦੋਂ ਹੋਇਆ ਸੀ, ਜਦੋਂ ਪੁਲਸ ਨੇ ਨਾਕੇਬੰਦੀ ਦੌਰਾਨ 2 ਵਿਅਕਤੀਆਂ ਨੂੰ ਰੋਕ ਲਿਆ। ਰੋਕੇ ਗਏ ਉਕਤ ਵਿਅਕਤੀ ਰੇਲਵੇ ਮੁਲਾਜ਼ਮ ਸਨ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਨਾਕੇ ’ਤੇ ਰੋਕ ਲੈਣ ਦੇ ਰੋਸ ’ਚ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨਾਲ ਬਹਿਸ ਕਰਦੇ ਹੋਏ ਉਨ੍ਹਾਂ ਦੀ ਵਰਦੀ ਪਾੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਵਲੋਂ ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ’ਚੋਂ ਇਕ ਵਿਅਕਤੀ ਨੇ ਪੁਲਸ ਨੂੰ ਆਪਣੀ ਪਿਸਤੋਲ ਦਿਖਾਉਂਦੇ ਹੋਏ ਹਵਾਈ ਫਾਇਰ ਕਰ ਦਿੱਤੇ।
ਉਕਤ ਵਿਅਕਤੀਆਂ ’ਤੋਂ ਇਕ ਨੂੰ ਪੁਲਸ ਨੇ ਮੌਕੇ ’ਤੇ ਗ੍ਰਿਫਤਾਰ ਕਰ ਲਿਆ, ਜਦਕਿ ਦੂਜਾ ਵਿਅਕਤੀ, ਜਿਸ ਨੇ ਗੋਲੀਬਾਰੀ ਕੀਤੀ ਸੀ, ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਕਤ ਸਥਾਨ ’ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਰਾਰ ਹੋਈ ਵਿਅਕਤੀ ਦੀ ਭਾਲ ਕਰ ਰਹੀ ਹੈ।
ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)
ਪੜ੍ਹੋ ਇਹ ਵੀ ਖਬਰ - ਵਿਸਾਖੀ ’ਤੇ ਨਵਜੋਤ ਸਿੱਧੂ ਦਾ ਡਾਕਟਰਾਂ ਨੂੰ ਤੋਹਫਾ, ਵੰਡੀਆਂ PPE ਕਿੱਟਾਂ (ਤਸਵੀਰਾਂ)
ਦੱਸ ਦੇਈਏ ਕਿ ਬੀਤੇ ਦਿਨ ਪਟਿਆਲਾ ਦੇ ਸਨੌਰ ਰੋਡ 'ਤੇ ਸਥਿਤ ਸਬਜ਼ੀ ਮੰਡੀ 'ਚ ਨਿਹੰਗ ਸਿੰਘਾਂ ਦੀ ਟੋਲੀ ਨੇ ਕਰਫਿਊ ਦੌਰਾਨ ਪੁਲਸ ਪਾਰਟੀ 'ਤੇ ਅੱਜ ਸਵੇਰੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ ਨਿਹੰਗ ਸਿੰਘਾਂ ਨੇ ਏ. ਐੱਸ. ਆਈ. ਦਾ ਹੱਥ ਵੱਢ ਦਿੱਤਾ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਸਵੇਰੇ ਪਟਿਆਲਾ ਸ਼ਹਿਰ 'ਚ ਲਾਕਡਾਊਨ ਲਈ ਡਿਊਟੀ 'ਤੇ ਤਾਇਨਾਤ ਸਨ। ਸ਼ਹਿਰ ਸ਼ਾਂਤ ਸੀ ਪਰ ਇਸ ਦਰਮਿਆਨ ਇਕ ਗੱਡੀ 'ਚ ਸਵਾਰ ਨਿਹੰਗ ਸਿੰਘਾਂ ਦੀ ਟੋਲੀ ਬੈਰੀਕੇਡਿੰਗ ਕੋਲ ਪੁੱਜੀ। ਪੁਲਸ ਦੇ ਮਨਾ ਕਰਨ ਦੇ ਬਾਵਜੂਦ ਨਿਹੰਗ ਸਿੰਘ ਸਬਜ਼ੀ ਮੰਡੀ 'ਚ ਦਾਖਲ ਹੋ ਗਏ। ਕਰਫਿਊ ਪਾਸ ਨਾ ਹੋਣ ਕਾਰਨ ਜਦੋਂ ਉਨ੍ਹਾਂ ਨੂੰ ਮੰਡੀ ਤੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਪੁਲਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਜਿੱਥੇ ਨਿਹੰਗ ਸਿੰਘਾਂ ਨੇ ਏ. ਐੱਸ. ਆਈ. ਦਾ ਤਲਵਾਰ ਨਾਲ ਹੱਥ ਵੱਢ ਦਿੱਤਾ, ਉੱਥੇ ਹੀ ਕੁਝ ਪੁਲਸ ਮੁਲਾਜ਼ਮ ਜ਼ਖਮੀ ਵੀ ਹੋ ਗਏ।
ਪੜ੍ਹੋ ਇਹ ਵੀ ਖਬਰ - ਪੰਜਾਬ ਦੀਆਂ ਇਨ੍ਹਾਂ ਸ਼ਾਹੀ ਝੁੱਗੀਆਂ 'ਚ ਬਣੀ ਦਾਵਤ, ਦੇਖ ਤੁਸੀਂ ਵੀ ਰਹਿ ਜਾਓਗੇ ਦੰਗ (ਵੀਡੀਓ)
ਪੜ੍ਹੋ ਇਹ ਵੀ ਖਬਰ - ਇਤਿਹਾਸ ਦਾ ਖ਼ੂਨੀ ਸਫ਼ਾ ‘ਜਲ੍ਹਿਆਂਵਾਲ਼ਾ ਬਾਗ਼ 1919’ : ਯਾਦ ਕਰੋ ਉਹ 13 ਦਿਨ !