ਕੋਟ ਈਸੇ ਖਾਂ ਇਲਾਕੇ ’ਚ ਬਲੈਕ ਫੰਗਸ ਨੇ ਦਿੱਤੀ ਦਸਤਕ

Wednesday, May 19, 2021 - 01:07 PM (IST)

ਕੋਟ ਈਸੇ ਖਾਂ (ਗਰੋਵਰ, ਸੰਜੀਵ) - ਇਕ ਪਾਸੇ ਕੋਰੋਨਾ ਦਾ ਪ੍ਰਕੋਪ ਪੰਜਾਬ ਵਾਸੀਆਂ ਨੂੰ ਸਤਾ ਰਿਹਾ ਸੀ, ਜਿਸ ਤੋਂ ਅਜੇ ਉਨ੍ਹਾਂ ਨੂੰ ਨਿਜਾਤ ਨਹੀਂ ਮਿਲੀ ਤੇ ਦੂਸਰੇ ਪਾਸੇ ਆਈ ਬਲੈਕ ਫੰਗਸ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਲੋਕ ਤਾਂ ਅਜੇ ਕੋਰੋਨਾ ਦੇ ਲੱਛਣਾਂ ਤੋਂ ਬੜੀ ਮੁਸ਼ਕਲ ਨਾਲ ਪਛਾਣ ਕੇ ਉਸ ਤੋਂ ਬਚਣ ਦੇ ਤਰੀਕੇ ਅਖਤਿਆਰ ਕਰ ਰਹੇ ਸੀ ਅਤੇ ਹੁਣ ਉਨ੍ਹਾਂ ਨੂੰ ਬਲੈਕ ਫੰਗਸ ਨੇ ਹਿਲਾ ਕੇ ਰੱਖ ਦਿੱਤਾ। ਹੁਣ ਬਲੈਕ ਫੰਗਸ ਇਲਾਕਾ ਕੋਟ ਈਸੇ ਖਾਂ ਵਿੱਚ ਵੀ ਦਸਤਕ ਦੇ ਚੁੱਕੀ ਹੈ, ਜਿਸ ਦਾ ਪਤਾ ਲੱਗਣ ’ਤੇ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਚੁੱਕਾ ਹੈ। 

ਪੜ੍ਹੋ ਇਹ ਵੀ ਖਬਰ - ਗਰਭਵਤੀ ਜਨਾਨੀਆਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਖ਼ਿਆਲ, ਕੀ ਖਾਣ ਤੇ ਕੀ ਨਾ ਜਾਣਨ ਲਈ ਪੜ੍ਹੋ ਇਹ ਖ਼ਬਰ

ਇਸ ਸਬੰਧ ਵਿਚ ਜਦੋਂ ਹਰਬੰਸ ਨਰਸਿੰਗ ਹੋਕ ਦੇ ਡਾ. ਰਾਘਵ ਕੰਬੋਜ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਹਸਪਤਾਲ ਵਿੱਚ ਇਕ ਕੋਟ ਈਸੇ ਖਾਂ ਇਲਾਕੇ ਦਾ ਇਕ ਮਰੀਜ਼ ਆਇਆ ਸੀ, ਜਿਸ ਦਾ ਚੈੱਕਅਪ ਕਰਨ ’ਤੇ ਪਤਾ ਲੱਗਾ ਕਿ ਇਸਨੂੰ ਬਲੈਕ ਫੰਗਸ ਹੈ, ਜਿਸ ਸਬੰਧੀ ਅਸੀਂ ਜ਼ਿਲ੍ਹੇ ਦੇ ਸਿਹਤ ਵਿਭਾਗ ਅਤੇ ਉੱਚ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆ ਕੇ ਉਸ ਮਰੀਜ਼ ਨੂੰ ਪੀ.ਜੀ.ਆਈ. ਵਿਖੇ ਰੈਫਰ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਬਲੈਕ ਫੰਗਸ ਦੇ ਅੱਖਾਂ ਵਿੱਚ ਲਾਲੀ ਆ ਜਾਂਦੀ ਹੈ, ਅੱਖਾਂ ਵਿੱਚ ਦਰਦ ਸ਼ੁਰੂ ਹੋ ਚੁੱਕਾ ਹੈ, ਜੋ ਕੁਝ ਹੀ ਸਮੇਂ ਦੇ ਵਿਚ ਫੈਲ ਕੇ ਕਾਲ ਰੰਗ ਦਾ ਰੂਪ ਧਾਰਨ ਕਰ ਲੈਂਦਾ ਹੈ। 

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ

ਉਨ੍ਹਾਂ ਨੂੰ ਪੁੱਛੇ ਗਏ ਸਵਾਲ ਵਿੱਚ ਬਲੈਕ ਫੰਗਸ ਕਿਉਂ ਹੋ ਰਹੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਕਾਰਣ ਮਰੀਜ਼ਾਂ ਦੀ ਇਮੀਊਨਿਟੀ ਘਟ ਜਾਂਦੀ ਹੈ, ਜਿਸ ਕਾਰਣ ਉਨ੍ਹਾਂ ਨੂੰ ਹਰ ਰੋਗ ਜਲਦੀ ਪਕੜ ਕਰਦਾ ਹੈ। ਉਨ੍ਹਾਂ ਕਿਹਾ ਕਿ ਚੱਲ ਰਹੇ ਮਾਹੌਲ ਦੇ ਮੁਤਾਬਕ ਜਦੋਂ ਵੀ ਕਿਸੇ ਵਿਅਕਤੀ ਨੂੰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਉਹ ਜਲਦ ਤੋਂ ਜਲਦ ਡਾਕਟਰ ਨੂੰ ਚੈੱਕਅਪ ਕਰਵਾ ਕੇ ਉਸ ਸਬੰਧੀ ਦਵਾਈ ਲਵੇ ਤਾਂ ਛੋਟੀ ਜਿਹੀ ਲਾਪ੍ਰਵਾਹੀ ਦਾ ਵੱਡਾ ਖਮਿਆਜਾ ਨਾ ਭੁਗਤਨਾ ਪਵੇ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੋਸ਼ਟਿਕ ਖਾਣਾ ਖਾਣ ਅਤੇ ਇਮੀਊਨਿਟੀ ਵਧਾਉਣ ਲਈ ਤਾਜ਼ੀਆਂ ਫਲ, ਸਬਜ਼ੀਆਂ ’ਤੇ ਜ਼ਰੂਰੀ ਚੀਜ਼ਾਂ ਦੀ ਵਰਤੋਂ ਕਰਨ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ) 


rajwinder kaur

Content Editor

Related News