ਬਾਗਬਾਨੀ ਵਿਭਾਗ ਵੱਲੋਂ ਪਿੰਡ ਕੋਲਿਆਂ ਵਾਲੀ ''ਚ ਜਾਗਰੂਕਤਾ ਕੈਂਪ ਦਾ ਆਯੋਜਨ

Tuesday, Oct 24, 2017 - 05:30 PM (IST)

ਕੋਲਿਆਂਵਾਲੀ, ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁਡੀ ਮੁਕਤਸਰ) - ਮੰਗਲਵਾਰ ਪਿੰਡ ਕੋਲਿਆਂਵਾਲੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਰੋਜਾ ਬਾਗਬਾਨੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ 'ਚ ਡਾ. ਨਰਿੰਦਰਜੀਤ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰੀ ਮੁਕਤਸਰ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਬਾਗਬਾਨੀ ਫਸਲਾਂ 'ਚ ਮਲਚਿੰਗ ਦੇ ਤੌਰ ਤੇ ਵਰਤ ਕੇ ਪ੍ਰਦੂਸ਼ਣ ਰੋਕਿਆ ਜਾਵੇ। ਇਸ ਤਰ੍ਹਾਂ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਤੇ ਨਾਲ ਹੀ ਬਾਗਾਂ 'ਚ ਪਾਣੀ ਦੀ ਸੁਚੱਜੀ ਵਰਤਂੋ ਸਬੰੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ।
ਡਾ. ਚੇਤਨ ਬਿਸ਼ਨੋਈ ਬਾਗਬਾਨੀ ਮਾਹਿਰ ਕੇ. ਵੀ. ਕੇ ਸ੍ਰੀ ਮੁਕਤਸਰ ਸਾਹਿਬ ਨੇ ਕਿੰਨੂ ਦੇ ਬਾਗਾਂ ਦੀ ਕਾਸ਼ਤ ਸਬੰਧੀ ਵਿਸਥਾਰ 'ਚ ਜਾਣਕਾਰੀ ਦਿੱਤੀ। ਸਿਟਰਸ ਅਸਟੇਟ ਬਾਦਲ ਤੋਂ ਡਾ. ਵਿਕਰਮ ਵਰਮਾਂ ਭੂਮੀ ਵਿਗਿਆਨ ਨੇ ਬਾਗਬਾਨਾਂ ਨੂੰ ਮਿੱਟੀ/ਪੱਤੇ/ਪਾਣੀ ਦੇ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਛੋਟੇ ਤੱਤਾਂ ਅਤੇ ਖਾਦਾਂ ਬਾਰੇ ਜਾਣਕਾਰੀ ਦਿੱਤੀ ਅਤੇ ਬਾਗਾਂ ਦੇ ਖਰਚੇ ਘੱਟ ਕਰਨ ਲਈ ਕਿਹਾ।
ਡਾ. ਜਗਦੀਪ ਸਿੰਘ ਕੀਟ ਵਿਗਿਆਨੀ ਨੇ ਬਾਗਾਂ 'ਚ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਡਾ. ਗੁਰਜਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਨੇ ਆਏ ਹੋਏ ਕਿਸਾਨਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਕੈਂਪ ਨੂੰ ਆਯੋਜਿਤ ਕਰਨ 'ਚ ਬਾਗਬਾਨ ਕੁਲਦੀਪ ਸਿੰਘ ਪਿੰਡ ਕੋਲਿਆਂਵਾਲੀ ਅਤੇ ਬਾਗਬਾਨ ਚਰਨਜੀਤ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਮੌਕੇ ਉੱਪਰ ਉੱਘੇ ਆਗੂ ਹਰਜੀਤ ਸਿੰਘ ਬਰਾੜ ਅਬੁਲਖੁਰਾਣਾ ਅਤੇ ਇਲਾਕੇ ਦੇ ਉੱਘੇ ਬਾਗਬਾਨ ਬਲਵਿੰਦਰ ਸਿੰਘ ਟਿੱਕਾ ਇਸ ਮੌਕੇ ਤੇ ਮੌਜੂਦ ਸਨ।


Related News