ਸਕੂਲ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਨੌਵੀਂ ਦੇ ਵਿਦਿਆਰਥੀ ''ਤੇ ਸਕੂਲ ਦੇ ਬਾਹਰ ਚਾਕੂ ਨਾਲ ਕੀਤੇ ਵਾਰ

03/21/2024 8:00:19 AM

ਚੰਡੀਗੜ੍ਹ (ਸੁਸ਼ੀਲ): ਸੈਕਟਰ-39 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ’ਚ ਪੇਪਰ ਦੇ ਕੇ ਬਾਹਰ ਨਿਕਲੇ ਨੌਵੀਂ ਜਮਾਤ ਦੇ ਵਿਦਿਆਰਥੀ ’ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਚਾਕੂ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ। ਪੁਲਸ ਨੇ ਜ਼ਖ਼ਮੀ ਵਿਦਿਆਰਥੀ ਮਲੋਆ ਵਾਸੀ ਹਰਸ਼ ਨੂੰ ਸੈਕਟਰ-16 ਸਥਿਤ ਜਨਰਲ ਹਸਪਤਾਲ ’ਚ ਦਾਖ਼ਲ ਕਰਵਾਇਆ। ਉਸ ਦੇ ਢਿੱਡ ਅਤੇ ਛਾਤੀ ’ਤੇ ਚਾਕੂ ਲੱਗਿਆ ਹੈ। ਸੈਕਟਰ-39 ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਮਲੋਆ ਨਿਵਾਸੀ ਤਿੰਨ ਨੌਜਵਾਨਾਂ ’ਤੇ ਮਾਮਲਾ ਦਰਜ ਕਰ ਕੇ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 5195 ਵੋਟਰਾਂ ਦੀ ਉਮਰ 100 ਸਾਲ ਤੋਂ ਵੀ ਜ਼ਿਆਦਾ, 85 ਸਾਲ ਤੋਂ ਵੱਧ ਉਮਰ ਦੇ 2.57 ਲੱਖ ਵੋਟਰ, ਪੜ੍ਹੋ ਵੇਰਵੇ

ਹਰਸ਼ ਪੇਪਰ ਦੇਣ ਤੋਂ ਬਾਅਦ ਪਾਰਕ ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ ਮਲੋਆ ਦੇ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਉਸ ਕੋਲ ਆਏ। ਰੰਜ਼ਿਸ਼ ਕਾਰਨ ਤਿੰਨੋਂ ਮੁੰਡਿਆਂ ਨੇ ਹਰਸ਼ ਨੂੰ ਫੜ ਲਿਆ। ਇਕ ਮੁੰਡੇ ਨੇ ਜੇਬ 'ਚੋਂ ਚਾਕੂ ਕੱਢ ਕੇ ਉਸ ਦੇ ਢਿੱਡ ’ਚ ਮਾਰਿਆ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਗਿਆ। ਇਸ ਦੌਰਾਨ ਪਾਰਕ ’ਚ ਖੜ੍ਹੇ ਹੋਰ ਵਿਦਿਆਰਥੀ ਵੀ ਇੱਧਰ-ਉੱਧਰ ਭੱਜਣ ਲੱਗੇ। ਵਿਦਿਆਰਥੀਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਵਿਦਿਆਰਥੀ ਨੂੰ ਹਸਪਤਾਲ ਦਾਖ਼ਲ ਕਰਵਾਇਆ।

ਫੋਰੈਂਸਿਕ ਮੋਬਾਈਲ ਟੀਮ ਨੇ ਮੌਕੇ 'ਤੇ ਪਹੁੰਚ ਕੇ ਪਾਰਕ ਦੇ ਅੰਦਰ ਖਿੱਲਰੇ ਖ਼ੂਨ ਦੇ ਨਮੂਨੇ ਜ਼ਬਤ ਕੀਤੇ। ਸੈਕਟਰ-39 ਥਾਣੇ ਦੀ ਪੁਲਸ ਨੇ ਹਮਲਾਵਰ ਮੁੰਡਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਕੁਝ ਦਿਨ ਪਹਿਲਾਂ ਮਲੋਆ 'ਚ ਜ਼ਖਮੀ ਵਿਦਿਆਰਥੀ ਤੇ ਹਮਲਾਵਰ ਨੌਜਵਾਨਾਂ ਵਿਚਕਾਰ ਲੜਾਈ ਹੋਈ ਸੀ। ਇਹ ਹਮਲਾ ਬਦਲਾ ਲੈਣ ਲਈ ਕੀਤਾ ਗਿਆ ਹੈ।

ਪਹਿਲਾਂ ਵੀ ਹੋ ਚੁੱਕੀਆਂ ਨੇ ਕਈ ਵਾਰਦਾਤਾਂ

ਸੈਕਟਰ-26 ਸਥਿਤ ਪੁਲਸ ਲਾਈਨ ਦੇ ਗੇਟ ਅੱਗੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ। ਇਕ ਵਿਦਿਆਰਥੀ ਦਾ ਸਿਰ ਪਾੜ ਦਿੱਤਾ ਗਿਆ ਸੀ। ਆਪਸੀ ਰੰਜ਼ਿਸ਼ ’ਚ ਇਹ ਲੜਾਈ ਹੋਈ।

ਸੈਕਟਰ-33 ਸਥਿਤ ਸਰਕਾਰੀ ਸਕੂਲ ਦੇ ਬਾਹਰ ਦਿਨ ਦਿਹਾੜੇ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਉਸ ਦੀ ਪਿੱਠ ''ਤੇ ਚਾਕੂ ਲੱਗਾ ਸੀ। ਜ਼ਖ਼ਮੀ ਵਿਦਿਆਰਥੀ ਪ੍ਰੋਜੈਕਟ ਦੀ ਫਾਈਲ ਲੈਣ ਲਈ ਸਕੂਲ ਗਿਆ ਸੀ। ਜ਼ਖ਼ਮੀ ਵਿਦਿਆਰਥੀ ਨੂੰ ਜੀ.ਐੱਮ.ਸੀ.ਐੱਚ-32 ’ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਹੋਈ ਮੌਤ (ਵੀਡੀਓ)

ਧਨਾਸ ਸਥਿਤ ਸਰਕਾਰੀ ਮਾਡਲ ਹਾਈ ਸਕੂਲ 'ਚ ਪਾਣੀ ਪੀਣ ਨੂੰ ਲੈ ਕੇ ਇਕ ਵਿਦਿਆਰਥੀ 'ਤੇ ਤਿੰਨ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਕੁੱਟਮਾਰ ਦੀ ਘਟਨਾ ਸਕੂਲ ਦੇ ਗੇਟ ਦੇ ਬਾਹਰ ਹੋਈ। ਤੇਜ਼ਧਾਰ ਚੀਜ਼ ਨਾਲ ਹਮਲਾ ਕੀਤਾ ਗਿਆ ਸੀ।

ਸੈਕਟਰ-26 ਸਥਿਤ ਸਟ੍ਰਾਬੇਰੀ ਫੀਲਡ ਸਕੂਲ ਦੇ ਬਾਹਰ 5ਵੀਂ ਜਮਾਤ ਦੇ ਵਿਦਿਆਰਥੀ 'ਤੇ ਹਮਲਾ ਹੋਇਆ ਸੀ। ਵਿਦਿਆਰਥੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਸੀ। ਹਮਲਾਵਰ ਸਕੂਲ ਦੇ ਬਾਹਰ ਵਿਦਿਆਰਥੀ ਦਾ ਇੰਤਜ਼ਾਰ ਕਰ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News