ਹੁਣ ਕਾਂਗਰਸ-ਭਾਜਪਾ ਦੇ ਆਸਮਾਨ ''ਚ ਪੈਣਗੇ ਪੇਚੇ!

01/11/2019 5:19:37 PM

ਲੁਧਿਆਣਾ (ਅਭਿਸ਼ੇਕ) : ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ ਲਾਉਣ ਵਾਲੀ ਕਾਂਗਰਸ ਅਤੇ ਭਾਜਪਾ ਦਾ ਪੇਚਾ ਹੁਣ ਆਸਮਾਨ 'ਚ ਲੜੇਗਾ ਕਿਉਂਕਿ ਹੁਣ ਦੁਕਾਨਦਾਰ ਵੀ ਦੋਹਾਂ ਸਿਆਸੀ ਪਾਰਟੀਆਂ ਦੀ ਲੜਾਈ ਨੂੰ ਕਾਰੋਬਾਰ ਦਾ ਰੂਪ ਦੇ ਰਹੇ ਹਨ। ਲੁਧਿਆਣਾ 'ਚ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੁਕਾਨਦਾਰਾਂ ਮੁਤਾਬਕ ਇਹ ਪਤੰਗਾਂ ਹੁਣ ਆਸਮਾਨ 'ਚ ਉਡਾਈਆਂ ਜਾਣਗੀਆਂ ਤਾਂ ਉਡਾਉਣ ਵਾਲੇ ਪਤੰਗਬਾਜ਼ਾਂ ਅਤੇ ਪਤੰਗਬਾਜ਼ੀ ਨੂੰ ਦੇਖਣ ਵਾਲੇ ਲੋਕ ਬੇਹੱਦ ਰੋਮਾਂਚ ਨਾਲ ਇਸ ਦਾ ਮਜ਼ਾ ਲੈਣਗੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਆਉਣ ਵਾਲੇ ਗਾਹਕਾਂ 'ਚ ਕੋਈ ਰਾਹੁਲ ਗਾਂਧੀ ਅਤੇ ਕੋਈ ਮੋਦੀ ਦੀ ਤਸਵੀਰ ਛਪੀ ਹੋਈ ਪਤੰਗ ਦੀ ਮੰਗ ਕਰ ਰਿਹਾ ਹੈ ਤਾਂ ਕੋਈ ਦੋਹਾਂ ਦੀ ਛਪੀ ਹੋਈ ਤਸਵੀਰ ਵਾਲੀ ਪਤੰਗ ਲੈਣੀ ਚਾਹੁੰਦਾ ਹੈ। ਦੁਕਾਨਦਾਰਾਂ ਅਨੁਸਾਰ ਚੋਣਾਂ ਨੇੜੇ ਹੋਣ ਕਾਰਨ ਸਿਆਸਤ ਨਾਲ ਜੁੜੇ ਨੌਜਵਾਨ ਵੀ ਅਜਿਹੀਆਂ ਪਤੰਗਾਂ ਦੀ ਬੇਹੱਦ ਮੰਗ ਕਰ ਰਹੇ ਹਨ।  


Babita

Content Editor

Related News