ਕਿਸਾਨ ਯੂਨੀਅਨ ਨੇ ਭਾਰਤ ਬੰਦ ਦੌਰਾਨ ਘੇਰੀ ਫ਼ਿਰੋਜ਼ਪੁਰ ਤੋਂ ਰੇਵਾੜੀ ਜਾਣ ਵਾਲੀ ਰੇਲ, ਲਾਇਆ ਧਰਨਾ
Monday, Sep 27, 2021 - 01:23 PM (IST)
ਗੁਰੂਹਰਸਹਾਏ (ਮਨਜੀਤ) - ਸਯੁੰਕਤ ਕਿਸਾਨ ਮੋਰਚੇ ਵਲੋਂ 27 ਦੀ ਕਾਲ ਨੂੰ ਲੈ ਕੇ ਕਿਸਾਨ ਯੂਨੀਅਨ ਡਕੌਦਾ ਅਤੇ ਕਾਦੀਆ ਯੂਨੀਅਨ ਦੇ ਆਗੂਆਂ ਨੇ ਗੁਰੂਹਰਸਹਾਏ ਰੇਲਵੇ ਸਟੇਸ਼ਨ ’ਤੇ ਅੱਜ ਫ਼ਿਰੋਜ਼ਪੁਰ ਤੋਂ ਰੇਵਾੜੀ ਜਾਣ ਵਾਲੀ ਰੇਲ ਦੀਆਂ ਬਰੇਕਾ ਲਗਵਾਅ ਦਿੱਤੀਆਂ। ਕਿਸਾਨ ਯੂਨੀਅਨ ਡਕੌਦਾ ਦੇ ਪ੍ਰੈੱਸ ਸਕੱਤਰ ਪਰਗਟ ਸਿੰਘ ਸਿੱਧੂ ਅਤੇ ਕਾਦੀਆਂ ਦੇ ਜਸਬੀਰ ਸਿੰਘ ਬਲਾਕ ਪ੍ਰਧਾਨ ਨੇ ਕਿਹਾ ਕਿ ਪਤਾ ਚੁੱਲਿਆ ਸੀ ਕਿ ਸਵੇਰੇ ਇਹ ਰੇਲ ਫ਼ਿਰੋਜ਼ਪੁਰ ਤੋਂ ਰੇਵਾੜੀ ਜਾ ਰਹੀ ਸੀ। ਕਿਸਾਨਾਂ ਨੇ ਰੇਲਵੇ ਨੂੰ ਗੁਰੂਹਰਸਹਾਏ ਰੇਲਵੇ ਸਟੇਸ਼ਨ ਤੇ ਰੋਕ ਕੇ ਧਰਨਾ ਲਗਾ ਦਿੱਤਾ ਹੈ। ਇਸ ਮੌਕੇ ਕਈ ਕਿਸਾਨ ਆਗੂ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਜਦੋ ਤੱਕ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਇਸ ਤਰ੍ਹਾਂ ਧਰਨੇ ਜਾਰੀ ਰਹਿਣਗੇ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਜੱਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਸਾਨਾਂ ਅਤੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਕਿਸਾਨਾਂ ਦਾ ਸਾਥ ਦਿਓ ਤਾਂ ਜੋ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ। ਇਸ ਮੌਕੇ ਕਿਸਾਨ ਆਗੂ ਅਤੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ