ਸਿੱਧੂ ਮੂਸੇ ਵਾਲਾ ਦੇ ਧਰਨੇ 'ਚ ਚੋਰੀ ਹੋਇਆ ਭਾਨਾ ਸਿੱਧੂ ਦਾ ਪਿਸਤੌਲ, ਲੱਭਣ ਵਾਲੇ ਲਈ ਕੀਤਾ ਵੱਡਾ ਐਲਾਨ
Saturday, Sep 26, 2020 - 07:48 PM (IST)
ਮਾਨਸਾ (ਬਿਊਰੋ) - ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਪੰਜਾਬ ਦੀਆਂ 31 ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜਿੱਥੇ ਪੰਜਾਬੀਆਂ ਵਲੋਂ ਪੂਰਨ ਸਮਰਥਨ ਦਿੱਤਾ ਗਿਆ। ਸਥਾਨਕ ਰਮਦਿੱਤਾ ਕੈਂਚੀਆਂ ਵਿਖੇ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ, ਅੰਮ੍ਰਿਤ ਮਾਨ, ਕੋਰਾਲਾ ਮਾਨ, ਆਰ. ਨੇਤ, ਭਾਨਾ ਸਿੱਧੂ, ਬਲਕਾਰ ਅਣਖੀਲਾ, ਗੁਲਾਬ ਸਿੱਧੂ ਅਤੇ ਹੋਰਨਾਂ ਕਲਾਕਾਰਾਂ ਵਲੋਂ ਕਿਸਾਨਾਂ ਦੇ ਹੱਕ 'ਚ ਕੇਂਦਰ ਸਰਕਾਰ ਵਿਰੁੱਧ ਕੀਤੇ ਪ੍ਰਦਰਸ਼ਨ ਦੌਰਾਨ ਭਾਨਾ ਸਿੱਧੂ ਦਾ ਪਿਸਤੌਲ ਚੋਰੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਇੰਨਾ ਹੀ ਨਹੀਂ ਕਈ ਹੋਰ ਲੋਕਾਂ ਦੇ ਪਰਸ ਅਤੇ ਮੋਬਾਇਲ ਵੀ ਚੋਰੀ ਹੋਏ ਹਨ।
ਦੱਸ ਦਈਏ ਕਿ ਗਾਇਕ ਭਾਨਾ ਸਿੱਧੂ ਨੇ ਆਪਣੇ ਚੋਰੀ ਹੋਏ ਪਿਸਤੌਲ ਲੱਭਣ 'ਤੇ 50000 ਰੱਖਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋ ਕੇ ਐਲਾਨ ਕੀਤਾ ਹੈ ਕਿ ਜਿਹੜਾ ਵੀ ਵਿਅਕਤੀ ਮੇਰਾ ਪਿਸਤੌਲ ਲੱਭ ਕੇ ਦਿੰਦਾ ਹੈ ਮੈਂ ਉਸ ਨੂੰ 50000 ਇਨਾਮ ਵਜੋਂ ਦਿਆਂਗਾ।
ਇਸ ਤੋਂ ਇਲਾਵਾ ਦੀਪ ਸਿੱਧੂ ਦਾ ਵੀ ਆਈਫੋਨ ਚੋਰੀ ਹੋਇਆ ਹੈ, ਜਿਸ ਲਈ ਉਨ੍ਹਾਂ ਨੇ 20000 ਰੁਪਏ ਦਾ ਇਨਾਮ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਬਾਇਲ ਫੌਨ ਵਿਚ ਕਾਫ਼ੀ ਸਰਚ ਹੈ, ਜੋ ਮੇਰੀ ਲਈ ਬਹੁਤ ਕੀਮਤੀ ਹੈ।
ਦੱਸਣਯੋਗ ਹੈ ਕਿ ਕਈ ਨਾਮੀ ਗਾਇਕਾਂ ਨੇ ਪਹੁੰਚ ਕੇ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ। ਇਸ ਮੌਕੇ ਉਮੜੇ ਲੋਕਾਂ ਦੇ ਜਨਸੈਲਾਬ ਨੂੰ ਸੰਬੋਧਨ ਕਰਦਿਆਂ ਕਲਾਕਾਰਾਂ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਬਿੱਲਾਂ ਨੂੰ ਤੁਰੰਤ ਰੱਦ ਕਰਨ। ਸਿੱਧੂ ਮੂਸੇ ਵਾਲਾ, ਅੰਮ੍ਰਿਤ ਮਾਨ, ਕੋਰਾਲਾ ਮਾਨ, ਆਰ. ਨੇਤ ਤੋਂ ਇਲਾਵਾ ਇਸ ਧਰਨੇ 'ਚ ਭਾਨਾ ਸਿੱਧੂ, ਬਲਕਾਰ ਅਣਖੀਲਾ, ਗੁਲਾਬ ਸਿੱਧੂ ਆਦਿ ਕਈ ਕਲਾਕਾਰਾਂ ਨੇ ਇੱਥੋਂ ਦੇ ਰਮਦਿੱਤਾ ਚੌਕ ਵਿਖੇ ਪਹੁੰਚ ਕੇ ਉਮੜੇ ਲੋਕਾਂ ਨੂੰ ਜਨਸੈਲਾਬ ਨੂੰ ਸੰਬੋਧਨ ਕੀਤਾ। ਇਸ ਮੌਕੇ ਕਲਾਕਾਰਾਂ ਨੇ ਇਕ ਸੁਰ 'ਚ ਕਿਹਾ ਕਿ ਜੇਕਰ ਇਹ ਬਿੱਲ ਵਾਪਸ ਨਾ ਲਏ ਗਏ ਤਾਂ ਉਹ ਕਿਸਾਨਾਂ ਦੇ ਹਰ ਸੰਘਰਸ਼ 'ਚ ਵਧ ਚੜ੍ਹ ਕੇ ਹਿੱਸਾ ਲੈਣਗੇ।