ਕਿਰਨ ਖੇਰ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਲੜੇਗੀ ਚੋਣ!

Wednesday, Apr 17, 2019 - 04:11 PM (IST)

ਕਿਰਨ ਖੇਰ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਲੜੇਗੀ ਚੋਣ!

ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਲਈ ਭਾਜਪਾ ਪੰਜਾਬ 'ਚ ਆਪਣੇ ਉਮੀਦਵਾਰ ਬਦਲੀ ਸਕਦੀ ਹੈ। ਸੂਤਰਾਂ ਮੁਤਾਬਕ ਭਾਜਪਾ ਚੰਡੀਗੜ੍ਹ 'ਚ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਨੂੰ ਅੰਮ੍ਰਿਤਸਰ ਭੇਜ ਸਕਦੀ ਹੈ ਅਤੇ 1-2 ਦਿਨਾਂ 'ਚ ਪੰਜਾਬ 'ਚ ਟਿਕਟਾਂ ਦਾ ਐਲਾਨ ਕਰ ਸਕਦੀ ਹੈ। ਭਾਜਪਾ 'ਚ ਅੰਮ੍ਰਿਤਸਰ ਸੀਟ ਲਈ ਕਿਰਨ ਖੇਰ ਦੇ ਨਾਲ ਹਰਦੀਪ ਸਿੰਘ ਪੁਰੀ ਅਤੇ ਰਾਜਿੰਦਰ ਮੋਹਨ ਛੀਨਾ ਦਾ ਨਾਂ ਵੀ ਚਰਚਾ 'ਚ ਹੈ।

ਸੂਤਰਾਂ ਮੁਤਾਬਕ ਭਾਜਪਾ ਚੰਡੀਗੜ੍ਹ ਤੋਂ ਸੰਜੇ ਟੰਡਨ ਅਤੇ ਸੱਤਪਾਲ ਜੈਨ 'ਚੋਂ ਕਿਸੇ ਇਕ ਨੂੰ ਟਿਕਟ ਦੇ ਸਕਦੀ ਹੈ, ਜਦਕਿ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਦਾ ਨਾਂ ਤੈਅ ਮੰਨਿਆ ਜਾ ਰਿਹਾ ਹੈ, ਹਾਲਾਂਕਿ ਸੋਮ ਪ੍ਰਕਾਸ਼ ਦਾ ਨਾਂ ਵੀ ਚਰਚਾ 'ਚ ਹੈ। ਉੱਥੇ ਹੀ ਗੁਰਦਾਸਪੁਰ ਲਈ ਖੰਨਾ ਪਰਿਵਾਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਸ ਸੀਟ ਲਈ ਰਾਜਪੂਤ ਚਿਹਰਿਆਂ 'ਚ ਰਘੂਨਾਥ ਸਿੰਘ ਰਾਣਾ ਅਤੇ ਨਰਿੰਦਰ ਪਰਮਾਰ ਦਾ ਨਾਂ ਵੀ ਚਰਚਾ 'ਚ ਹੈ। ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ 'ਚ ਸੰਗਠਨ ਮਜ਼ਬੂਤ ਹੈ ਅਤੇ ਸ਼ਹਿਰ ਦੀ ਸੀਟ ਭਾਜਪਾ ਹੀ ਜਿੱਤੇਗੀ। ਪਾਰਟੀ ਇਹ ਮੰਨ ਰਹੀ ਹੈ ਕਿ ਜੇਕਰ ਕਿਰਨ ਖੇਰ ਜਾਂ ਕਿਸੇ ਸੈਲੇਬ੍ਰਿਟੀ ਨੂੰ ਉਮੀਦਵਾਰ ਬਣਾ ਕੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਸੀਟ 'ਤੇ ਭੇਜਿਆ ਜਾਵੇ ਤਾਂ  ਭਾਜਪਾ ਇਹ ਸੀਟਾਂ ਵੀ ਜਿੱਤ ਜਾਵੇਗੀ।


author

Anuradha

Content Editor

Related News