''ਚੰਡੀਗੜ੍ਹ'' ਦੀ ਖੁਮਾਰੀ ''ਚ ਕਿਰਨ ਖੇਰ ਨੇ ਮੋਹਾਲੀ ਬਾਰੇ ਇਹ ਕੀ ਬੋਲ''ਤਾ

Monday, Dec 23, 2019 - 05:55 PM (IST)

''ਚੰਡੀਗੜ੍ਹ'' ਦੀ ਖੁਮਾਰੀ ''ਚ ਕਿਰਨ ਖੇਰ ਨੇ ਮੋਹਾਲੀ ਬਾਰੇ ਇਹ ਕੀ ਬੋਲ''ਤਾ

ਚੰਡੀਗੜ੍ਹ (ਸ਼ਾਇਨਾ) : ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੂੰ ਚੰਡੀਗੜ੍ਹ ਦੀ ਇੰਨੀ ਖੁਮਾਰੀ ਚੜ੍ਹ ਗਈ ਕਿ ਮੋਹਾਲੀ ਬਾਰੇ ਵੱਡਾ ਬਿਆਨ ਦੇ ਕੇ ਉਹ ਫਿਰ ਸੁਰਖੀਆਂ 'ਚ ਆ ਗਏ ਹਨ। ਅਸਲ 'ਚ ਕਿਰਨ ਖੇਰ ਨੇ ਮੋਹਾਲੀ ਏਅਰਪੋਰਟ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਏਅਰਪੋਰਟ ਪੰਜਾਬ ਦੀ ਜ਼ਮੀਨ 'ਤੇ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਚੰਡੀਗੜ੍ਹ ਦਾ ਨਾਂ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਹਾਲੀ ਨੂੰ ਜਾਣਦਾ ਹੀ ਕੌਣ ਹੈ।

ਕਿਰਨ ਖੇਰ ਨੇ ਕਿਹਾ ਕਿ ਜੇਕਰ ਲੋਕ ਟਿਕਟ ਬੁੱਕ ਕਰਨਗੇ ਤਾਂ ਮੋਹਾਲੀ ਉਨ੍ਹਾਂ ਨੂੰ ਸਮਝ ਨਹੀਂ ਆਵੇਗਾ, ਇਸ ਲਈ ਇਸ ਦਾ ਨਾਂ 'ਚੰਡੀਗੜ੍ਹ ਏਅਰਪੋਰਟ' ਰੱਖ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕੇਂਦਰ ਸਰਕਾਰ ਨਾਲ ਗੱਲ ਕਰਨਗੇ। ਕਿਰਨ ਖੇਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਇਸ ਲਈ ਬਿਨਾ ਕਾਰਨ ਉਹ ਨਹੀਂ ਦਖਲ ਦੇਣਗੇ। ਕਿਰਨ ਖੇਰ ਨੇ ਕਿਹਾ ਕਿ ਹਰ ਚੀਜ਼ 'ਤੇ ਪੰਜਾਬ ਤੇ ਹਰਿਆਣਾ ਦੀ ਲੜਾਈ ਚੰਡੀਗੜ੍ਹ ਲਈ ਝੱਲਣੀ ਜ਼ਰੂਰੀ ਨਹੀਂ ਹੈ।


author

Babita

Content Editor

Related News