ਲੁਧਿਆਣਾ : ਕਰੋੜਾਂ ਦੇ ਬੋਗਸ ਸਕੈਮ ਮਾਮਲੇ ''ਚ ਕਿੰਗਪਿਨ ਸੈਮੀ ਧੀਮਾਨ ਗ੍ਰਿਫਤਾਰ
Tuesday, Jul 03, 2018 - 11:01 PM (IST)

ਲੁਧਿਆਣਾ, (ਨਰਿੰਦਰ ਕੁਮਾਰ)— ਕਰੋੜਾਂ ਦੇ ਬੋਗਸ ਸਕੈਮ ਮਾਮਲੇ ਦੇ ਕਿੰਗਪਿਨ ਸੈਮੀ ਧੀਮਾਨ ਨੂੰ ਜੀ. ਐੱਸ. ਟੀ. ਇਨਵੈਸਟੀਗੇਸ਼ਨ ਲੁਧਿਆਣਾ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ।
ਮੁਲਜ਼ਮ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਬੋਗਸ ਬਿੱਲ ਸਪਲਾਈ ਕਰਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾ ਚੁੱਕਿਆ ਹੈ। ਵਿਭਾਗ ਦੇ ਨਿਸ਼ਾਨੇ 'ਤੇ ਹੁਣ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਦੇ ਉਹ ਵੱਡੇ ਵਪਾਰੀ ਅਤੇ ਕਾਰੋਬਾਰੀ ਹਨ, ਜਿਨ੍ਹਾਂ ਨੇ ਇਸ ਜ਼ਰੀਏ ਬੋਗਸ ਬਿਲਿੰਗ ਦਾ ਇਸਤੇਮਾਲ ਕਰਕੇ ਸਰਕਾਰ ਨਾਲ ਕਰੋੜਾਂ ਰੁਪਏ ਦਾ ਰਿਫੰਡ ਹਾਸਲ ਕੀਤਾ ਹੈ।