ਦਾਜ ਦੀ ਬਲੀ ਚੜ੍ਹੀ ਗਰਭਵਤੀ ਵਿਆਹੁਤਾ, ਸਹੁਰਾ ਪਰਿਵਾਰ ਨੇ ਦਿੱਤੀ ਬੇਦਰਦ ਮੌਤ
Wednesday, Oct 06, 2021 - 03:19 AM (IST)
ਅੰਮ੍ਰਿਤਸਰ(ਜਸ਼ਨ)- 8 ਮਹੀਨੇ ਦੀ ਗਰਭਵਤੀ ਵਿਅਹੁਤਾ ਦੀ ਦਾਜ ਖਾਤਰ ਕਰੰਟ ਲਗਾ ਕੇ ਹੱਤਿਆ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ । ਥਾਣਾ ਮੋਹਕਮਪੁਰਾ ਦੀ ਪੁਲਸ ਨੇ ਇਸ ਮਾਮਲੇ ਵਿਚ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਘੂ ਰਾਜ ਮਹਾਜਨ, ਰਾਕੇਸ਼ ਕੁਮਾਰ ਮਹਾਜਨ, ਸ਼ਾਮਾ ਮਹਾਜਨ, ਮਮਤਾ ਮਹਾਜਨ ਨਿਵਾਸੀ ਨਿਊ ਮਹਿੰਦਰਾ ਕਾਲੋਨੀ ਮੋਹਕਮਪੁਰਾ ਦੇ ਤੌਰ ’ਤੇ ਹੋਈ ਹੈ।
ਇਹ ਵੀ ਪੜ੍ਹੋ- ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ ਸਰਕਾਰ : ਢੋਟ, ਸੇਖੋਂ
ਗੀਤਾ ਬੇਦੀ ਨੇ ਦੱਸਿਆ ਕਿ ਉਸ ਦੀ ਪੁੱਤਰੀ ਪਾਇਲ ਦਾ ਵਿਆਹ ਰਘੂ ਰਾਜ ਮਹਾਜਨ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਦੇ ਬਾਅਦ ਹੀ ਮੇਰੀ ਬੇਟੀ ਦੇ ਸਹੁਰੇ ਪਰਿਵਾਰ ਵਾਲੇ ਹੋਰ ਦਾਜ ਲਿਆਉਣ ਦੀ ਮੰਗ ਕਰਨ ਲੱਗੇ । ਇਸ ਦੌਰਾਨ ਉਹ ਉਸ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦੇ ਸਨ। ਇਸ ਦੇ ਚੱਲਦਿਆਂ ਪਾਇਲ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਬਾਅਦ ਵਿਚ ਮੋਹਤਬਰ ਲੋਕਾਂ ਨੇ ਵਿਚ ਪੈ ਕੇ ਰਾਜ਼ੀਨਾਮਾ ਕਰਵਾਇਆ ਅਤੇ ਪਾਇਲ ਫਿਰ ਤੋਂ ਆਪਣੇ ਸਹੁਰੇ ਪਰਿਵਾਰ ਰਹਿਣ ਲੱਗੀ। ਉਸ ਨੇ ਦੱਸਿਆ ਕਿ ਹੁਣ ਉਹ 8 ਮਹੀਨੇ ਦੀ ਗਰਭਵਤੀ ਸੀ, ਪਰ ਬੀਤੇ ਦਿਨੀਂ ਇਸ ਦੇ ਬਾਵਜੂਦ ਹੀ ਮੁਲਜ਼ਮਾਂ ਨੇ ਉਸ ਨੂੰ ਕਰੰਟ ਲਗਾ ਕੇ ਮਾਰ ਦਿੱਤਾ। ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।