ਮਾਮੂਲੀ ਲੜਾਈ ਨੂੰ ਲੈ ਕੇ ਵਿਅਕਤੀ ਦਾ ਕਤਲ ਕਰਨ ਵਾਲੇ 2 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ
Saturday, Aug 13, 2022 - 04:49 PM (IST)
ਅਬੋਹਰ (ਸੁਨੀਲ) : ਥਾਣਾ ਖੂਈਆਂ ਸਰਵਰ ਪੁਲਸ ਨੇ ਮਾਮੂਲੀ ਲੜਾਈ ਨੂੰ ਲੈ ਕੇ ਵਿਅਕਤੀ ਦਾ ਕਤਲ ਕਰਨ ਵਾਲੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਇੰਦਰਜੀਤ ਕੌਰ ਕਰ ਰਹੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸਰਬਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਖੂਈਆਂ ਸਰਵਰ ਨੇ ਦੱਸਿਆ ਕਿ 9-8-22 ਨੂੰ ਉਸਨੂੰ ਸੂਚਨਾ ਮਿਲੀ ਕਿ ਉਸਦੇ ਭਰਾ ਪਰਮਜੀਤ ਦਾ ਸਰਵਿਸ ਸਟੇਸ਼ਨ ਕਾਫੀ ਦਿਨਾਂ ਤੋਂ ਬੰਦ ਹਨ ਅਤੇ ਉਥੋਂ ਬਦਬੂ ਆ ਰਹੀ ਹੈ। ਜਿਸ ’ਤੇ ਉਹ ਆਪਣੀ ਭੈਣ ਅਤੇ ਜੀਜੇ ਨੂੰ ਨਾਲ ਲੈ ਕੇ ਦੇਖਿਆ ਤਾਂ ਉਥੇ ਪਰਮਜੀਤ ਸਿੰਘ ਉਮਰ ਕਰੀਬ 35 ਸਾਲ ਦੀ ਲਾਸ਼ ਪਈ ਸੀ। ਉਸਨੇ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਨੇ ਮਾਮਲੇ ਦੀ ਜਾਂਚ ਕੀਤੀ। 6-8-22 ਨੂੰ ਦਿਨ ਸਮੇਂ ਮ੍ਰਿਤਕ ਪਰਮਜੀਤ ਸਿੰਘ ਦੀ ਸੰਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਖੂਈਆਂ ਸਰਵਰ ਅਤੇ ਮੁਨੀਸ਼ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਪੰਜਾਵਾ ਮਾਂਡਲ ਨਾਲ ਪਿੰਡ ਗਿੱਦ਼ੜਾਂਵਾਲੀ ਪੰਜਪੀਰ ਮੇਲੇ ਵਿਚ ਮਾਮੂਲੀ ਲੜਾਈ ਹੋਈ ਸੀ ਜਿਸ ਕਾਰਨ ਉਕਤ ਮੁਲਜ਼ਮਾਂ ਨੇ ਪਰਮਜੀਤ ਸਿੰਘ ਨੂੰ ਜਾਨੋਂ ਮਾਰ ਦਿੱਤਾ। ਪੁਲਸ ਨੇ ਸੰਦੀਪ ਸਿੰਘ ਅਤੇ ਮੁਨੀਸ਼ ਕੁਮਾਰ ਵਿਰੁੱਧ ਆਈ. ਪੀ. ਸੀ. ਦੀ ਧਾਰਾ 302-460-404 ਤਹਿਤ ਮਾਮਲਾ ਦਰਜ ਕਰ ਲਿਆ ਹੈ।