ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਵੱਡਾ ਕਾਰਾ, SAD ਦੇ ਸਾਬਕਾ ਕੌਂਸਲਰ ਦੇ ਪੁੱਤ ਨੂੰ ਅਗਵਾ ਕਰਕੇ ਮੰਗੀ ਫਿਰੌਤੀ

Monday, Jun 24, 2024 - 06:53 PM (IST)

ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਵੱਡਾ ਕਾਰਾ, SAD ਦੇ ਸਾਬਕਾ ਕੌਂਸਲਰ ਦੇ ਪੁੱਤ ਨੂੰ ਅਗਵਾ ਕਰਕੇ ਮੰਗੀ ਫਿਰੌਤੀ

ਨਕੋਦਰ (ਪਾਲੀ)- ਨਕੋਦਰ 'ਚ  ਪੁਲਸ ਦੀ ਵਰਦੀ ਨੂੰ ਦਾਗਦਾਰ ਕਰਦੇ ਹੋਏ  2 ਮੁਲਾਜ਼ਮਾਂ ਨੇ ਸਾਥੀਆ ਨਾਲ ਮਿਲ ਕੇ ਨਕੋਦਰ ਦੇ ਇਕ ਅਕਾਲੀ ਦਲ ਸਾਬਕਾ ਕੌਂਸਲਰ ਦੇ ਪੁੱਤਰ ਨੂੰ ਕਾਰ ਵਿਚ ਅਗਵਾ ਕਰਕੇ ਲਿਜਾਣ ਅਤੇ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ 50 ਹਜ਼ਾਰ ਰੁਪਏ ਮੰਗਣ ਦਾ ਸੰਗੀਨ ਮਾਮਲਾ ਸਾਹਮਣੇ ਆਇਆ ਹੈ। ਕਰੀਬ 8 ਘੰਟਿਆਂ ਬਾਅਦ  ਲੜਕੇ ਨੂੰ ਨਕੋਦਰ-ਜਲੰਧਰ ਰੋਡ 'ਤੇ ਛੱਡ ਕੇ ਫਰਾਰ ਹੋ ਗਏ। 

ਸਿਟੀ ਪੁਲਸ  ਨੂੰ ਦਿੱਤੇ ਬਿਆਨ 'ਚ  ਭਗਵਾਨ ਸਿੰਘ ਪਰੂਥੀ ਸਾਬਕਾ ਕੌਸਲਰ ਨੇ ਦੱਸਿਆ  ਕਿ ਬੀਤੇ ਕੱਲ੍ਹ ਉਨ੍ਹਾਂ ਦਾ ਲੜਕਾ ਨਵਜੋਤ ਸਿੰਘ ਪਰੂਥੀ ਉਰਫ਼ ਮਨੀ ਵਕਤ ਕਰੀਬ 10:30 ਵਜੇ ਸਵੇਰੇ ਨਿੱਜੀ ਕੰਮ ਲਈ ਬਾਜ਼ਾਰ ਗਿਆ ਸੀ। ਕਰੀਬ 11:10 ਵਜੇ ਲੜਕੇ ਨਵਜੋਤ ਦੇ ਮੋਬਾਇਲ ਤੋਂ ਵਟਸਐਪ ਕਾਲ ਉਸ ਦੇ ਮੋਬਾਇਲ 'ਤੇ ਆਈ ਅਤੇ ਕਿਹਾ ਕਿ ਤੁਹਾਡਾ ਲੜਕਾ ਅਸੀਂ ਨਸ਼ਾ ਕਰਦਾ ਫੜ ਲਿਆ ਹੈ। ਅਜੇ ਗੱਲ ਸਾਡੇ ਤੱਕ ਹੀ, ਅਸੀਂ ਇਥੇ ਹੀ ਨਿਬੇੜ ਦੇਵਾਂਗੇ। ਉਨ੍ਹਾਂ 50 ਹਜ਼ਾਰ ਰੁਪਏ ਦੀ ਮੰਗ ਕਰਦਿਆਂ ਕਿਹਾ ਕਿ ਤੁਸੀਂ 50 ਹਜ਼ਾਰ ਰੁਪਏ ਲੈ ਕੇ ਮਾਲੜੀ ਨਜਦੀਕ ਤਾਜ ਸਿਟੀ ਕਾਲੋਨੀ ਨਕੋਦਰ ਕੋਲ ਪਹੁੰਚੋ। ਉਨ੍ਹਾਂ ਦੱਸਿਆ ਕਿ ਪੈਸਿਆਂ ਦਾ ਇੰਤਜ਼ਾਮ ਕਰਕੇ ਵੱਡੇ ਲੜਕੇ ਨੂੰ ਨਾਲ ਲੈ ਕੇ ਦੱਸੀ ਜਗ੍ਹਾ 'ਤੇ ਉਹ ਆਪਣੀ ਗੱਡੀ ਵਿੱਚ ਪਹੁੰਚ ਗਏ।  ਉਸ ਵਿਅਕਤੀ ਨੇ ਫਿਰ ਮੈਨੂੰ ਕਾਲ ਕੀਤੀ ਅਤੇ ਕਿਹਾ ਕਿ ਤੁਸੀਂ ਇਥੇ ਹੀ ਰੁਕੋ। ਮੈਂ ਆਪਣੇ ਦੋ ਸਾਥੀਆਂ ਨੂੰ ਮੋਟਰਸਾਈਕਲ 'ਤੇ ਭੇਜ ਰਿਹਾ ਹਾਂ। ਫਿਰ ਕੁਝ ਦੇਰ ਬਾਅਦ ਦੋ  ਨੌਜਵਾਨ ਇਕ ਮੋਟਰਸਾਈਕਲ ਡਿਸਕਵਰ ਬਿਨ੍ਹਾਂ ਨੰਬਰੀ 'ਤੇ ਸਵਾਰ ਹੋ ਕੇ ਮਾਲੜੀ ਪਿੰਡ ਵੱਲੋਂ ਆਏ। ਜੋ ਸਾਡੀ ਗੱਡੀ ਤੋਂ ਕਰੀਬ 50 ਮੀਟਰ ਦੀ ਦੂਰੀ 'ਤੇ ਰੁਕ ਗਏ। ਫਿਰ ਉਸ ਵਿਅਕਤੀ ਨੇ ਮੇਰੇ ਲੜਕੇ ਦੇ ਮੋਬਾਇਲ ਫੋਨ ਤੋਂ ਵਟਸਐਪ ਕਾਲ ਕਰਕੇ ਕਿਹਾ ਕਿ ਉਸ ਦੇ ਸਾਥੀ ਤੁਹਾਡੇ ਕੋਲ ਪਹੁੰਚ ਗਏ ਹਨ। ਤੁਸੀਂ ਗੱਡੀ ਵਿੱਚੋਂ ਬਾਹਰ ਨਿਕਲ ਕੇ ਪੈਸੇ ਇਨ੍ਹਾਂ ਨੂੰ ਫੜਾ ਦਿਓ। 

ਇਹ ਵੀ ਪੜ੍ਹੋ- Elante Mall 'ਚ  TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ 

PunjabKesari

ਅਸੀਂ ਕਿਹਾ ਕਿ ਅਸੀਂ ਗੱਡੀ ਵਿੱਚੋਂ ਬਾਹਰ ਨਹੀਂ ਨਿਕਲਣਾ। ਇਹ ਪੈਸੇ ਲੈਣ ਲਈ ਗੱਡੀ ਵਿੱਚ ਹੀ ਆ ਜਾਣ। ਜੋ ਸਾਡੇ ਵੱਲੋ ਗੱਡੀ ਵਿੱਚੋਂ ਨਾ ਉਤਰਨ ਕਰਕੇ ਉਨ੍ਹਾਂ ਨੌਜਵਾਨਾਂ ਨੂੰ ਸ਼ੱਕ ਹੋ ਗਿਆ ਅਤੇ ਆਪਣਾ ਮੋਟਰਸਾਈਕਲ ਜਲੰਧਰ ਵਾਲੀ ਸਾਈਡ ਭਜਾ ਕੇ ਲੈ ਗਏ। ਫਿਰ ਮੈਂ ਪਰਿਵਾਰ ਸਮੇਤ ਆਪਣੇ ਲੜਕੇ ਨਵਜੋਤ ਸਿੰਘ ਪਰੂਥੀ ਦੀ ਭਾਲ ਕਰਦਾ ਰਿਹਾ। ਕਰੀਬ 8 ਘੰਟਿਆ ਬਾਅਦ ਸ਼ਾਮ 7 ਵਜੇ ਉਕਤ ਵਿਆਕਤੀ ਉਸ ਦੇ ਲੜਕੇ ਨੂੰ ਨਕੋਦਰ-ਜਲੰਧਰ ਰੋਡ 'ਤੇ ਪਿੰਡ ਆਲੋਵਾਲ ਗੇਟ' ਤੇ ਛੱਡ ਕੇ ਫਰਾਰ ਹੋ ਗਏ।

ਲੜਕੇ ਨੇ ਘਬਰਾਏ ਹੋਏ ਨੇ ਸਾਨੂੰ ਫੋਨ ਕੀਤਾ ਅਤੇ ਘਰ ਆ ਕੇ ਦੱਸਿਆ ਕਿ ਉਸ ਨੂੰ ਸਥਾਨਕ ਦੱਖਣੀ ਚੌਂਕ ਵਿਚੋਂ ਤਿੰਨ ਨੌਜਵਾਨ ਸਵਿੱਫਟ ਕਾਰ ਵਿੱਚ ਨਕੋਦਰ ਤੋਂ ਪੈਟਰੋਲ ਪੰਪ ਪਿੰਡ ਮੁੱਧ ਲੈ ਕੇ ਗਏ ਸਨ, ਜਿੱਥੋਂ ਫਿਰ ਉਸ ਨੂੰ ਜਲੰਧਰ ਲੈ ਗਏ ਸਨ। ਤਿੰਨ ਅਗਵਾਕਾਰਾਂ ਵਿੱਚੋਂ ਇਕ ਨੌਜਵਾਨ ਰੋਹਿਤ ਗਿੱਲ ਜੋ ਪੰਜਾਬ ਹੋਮ ਗਾਰਡ ਦਾ ਮੁਲਾਜ਼ਮ ਹੈ ਅਤੇ ਨਕੋਦਰ ਕਚਹਿਰੀ ਵਿਖੇ ਡਿਊਟੀ ਕਰਦਾ ਹੈ। ਲੜਕੇ ਨੇ ਦੱਸਿਆ ਕਿ ਉਹ ਆਪਸ ਵਿੱਚ ਰੋਹਿਤ ਗਿੱਲ, ਗੁਰਪ੍ਰੀਤ ਗੋਪੀ ਅਤੇ ਜੈਕਬ ਨਾਮ ਲੈ ਕੇ ਗੱਲਾਂ ਕਰਦੇ ਸਨ। ਇਨ੍ਹਾਂ ਨੇ  ਲੜਕੇ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਇਸ ਸਬੰਧੀ ਪੁਲਸ ਨੂੰ ਇਤਲਾਹ ਦਿੱਤੀ ਤਾਂ ਤੇਰਾ ਨੁਕਸਾਨ ਕਰਾਂਗੇ। 

ਇਹ ਵੀ ਪੜ੍ਹੋ- ਕਾਰ ਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, LAW ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਦਰਦਨਾਕ ਮੌਤ

2 ਹੋਮਗਾਰਡ ਦੇ ਮੁਲਾਜ਼ਮਾਂ ਸਮੇਤ 3 ਖ਼ਿਲਾਫ਼ ਮਾਮਲਾ ਦਰਜ: ਐੱਸ. ਪੀ. ਮੁਖਤਿਆਰ ਰਾਏ 
ਇਸ ਸੰਗੀਨ  ਮਾਮਲੇ ਸਬੰਧੀ ਐੱਸ. ਪੀ. ਹੈੱਡਕੁਆਰਟਰ ਮੁਖਤਿਆਰ ਰਾਏ ਨੇ ਦੱਸਿਆ ਕਿ ਭਗਵਾਨ ਸਿੰਘ ਪਰੂਥੀ  ਸਾਬਕਾ ਕੌਸਲਰ  ਦੇ ਬਿਆਨ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਰੋਹਿਤ ਗਿੱਲ, ਗੁਰਪ੍ਰੀਤ ਗੋਪੀ ਅਤੇ ਜੈਕਬ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਵੱਖ-ਵੱਖ ਧਰਾਵਾ 386, 342, 506, 511, 34 IPC ਤਹਿਤ ਮਾਮਲਾ ਦਰਜ ਕਰਕੇ ਇਕ ਨੌਜਵਾਨ ਰੋਹਿਤ ਗਿੱਲ, ਜੋ ਪੰਜਾਬ ਹੋਮ ਗਾਰਡ ਦਾ ਮੁਲਾਜ਼ਮ ਹੈ ਅਤੇ ਨਕੋਦਰ ਕਚਹਿਰੀ ਵਿਖੇ ਡਿਊਟੀ ਕਰਦਾ ਹੈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਪ੍ਰੀਤ ਗੋਪੀ ਵੀ ਪੰਜਾਬ ਹੋਮ ਗਾਰਡ ਦਾ ਮੁਲਾਜ਼ਮ ਹੈ ਅਤੇ ਅਪਣੇ ਸਾਥੀ ਜੈਕਬ ਸਮੇਤ ਫਰਾਰ ਹੈ। ਪੁਲਸ ਵੱਲੋਂ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ ਸਮੇਂ ਕਿਸਾਨ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

shivani attri

Content Editor

Related News