ਪੰਜਾਬ 'ਚ ਵੱਡੀ ਵਾਰਦਾਤ : ਮਸ਼ਹੂਰ ਕਾਰੋਬਾਰੀ ਦਾ ਪੁੱਤ ਫੈਕਟਰੀ ਬਾਹਰੋਂ ਅਗਵਾ, ਅਗਵਾਕਾਰਾਂ ਨੇ ਮਾਰੀ ਗੋਲੀ

11/18/2023 12:47:52 PM

ਲੁਧਿਆਣਾ (ਵੈੱਬ ਡੈਸਕ, ਰਾਜ) : ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਪ੍ਰੇਮ ਸਾਗਰ ਜੈਨ ਦੇ ਭਤੀਜੇ ਅਤੇ ਭੋਲਾ ਜੈਨ ਦੇ ਬੇਟੇ ਸੰਭਵ ਜੈਨ ਨੂੰ ਨੂਰਵਾਲਾ ਰੋਡ ਸਥਿਤ ਫੈਕਟਰੀ ਦੇ ਬਾਹਰੋਂ ਅਗਵਾ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਜਦੋਂ ਉਹ ਆਪਣੀ ਗੱਡੀ ਰਾਹੀਂ ਜਾ ਰਿਹਾ ਸੀ ਤਾਂ ਇਕ ਵਿਅਕਤੀ ਜਾਣ-ਬੁੱਝ ਕੇ ਉਸ ਦੀ ਗੱਡੀ ਨਾਲ ਟਕਰਾ ਗਿਆ। ਜਦੋਂ ਉਸ ਨੇ ਗੱਡੀ ਰੋਕੀ ਤਾਂ 4 ਹੋਰ ਲੋਕ ਜ਼ਬਰਨ ਉਸ ਨੂੰ ਗੱਡੀ 'ਚ ਬਿਠਾ ਕੇ ਆਪਣੇ ਨਾਲ ਲੈ ਗਏ। ਸੰਭਵ ਜੈਨ ਨੇ ਜਦੋਂ ਵਿਰੋਧ ਕੀਤਾ ਤਾਂ ਅਗਵਾਕਾਰਾਂ ਨੇ ਉਸ ਦੇ ਪੱਟ 'ਚ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ : ਨਵੀਂ ਵਿਆਹੀ ਕੁੜੀ ਨੇ ਵਿਆਹ ਦੇ 12 ਦਿਨਾਂ ਬਾਅਦ ਕੀਤੀ ਖ਼ੁਦਕੁਸ਼ੀ, ਫੇਰਾ ਪਾਉਣ ਵੇਲੇ ਪੇਕਿਆਂ ਨੂੰ ਦੱਸੀ ਸੀ ਵੱਡੀ ਗੱਲ

ਫਿਰ ਉਸ ਦੀ ਗੱਲ ਉਸ ਦੀ ਪਤਨੀ ਸੋਮਿਆ ਜੈਨ ਨਾਲ ਕਰਵਾਈ। ਅਗਵਾਕਾਰਾਂ ਨੇ ਉਸ ਦੀ ਪਤਨੀ ਨੂੰ ਸਾਰੇ ਗਹਿਣੇ ਅਤੇ ਕੈਸ਼ ਲੈ ਕੇ ਜਗਰਾਓਂ ਪੁਲ ਨੇੜੇ ਆਉਣ ਲਈ ਕਿਹਾ। ਇਸ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਜਾਣਕਾਰੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਨੂੰ ਦਿੱਤੀ ਗਈ। ਪੁਲਸ ਨੇ ਸੰਭਵ ਜੈਨ ਦੀ ਪਤਨੀ ਨਾਲ ਮਿਲ ਕੇ ਅਗਵਾਕਾਰਾਂ 'ਤੇ ਟਰੈਪ ਲਾਇਆ। ਅਗਵਾਕਾਰ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਬੁਲਾਉਂਦੇ ਰਹੇ। ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਪੁਲਸ ਨੇ ਆਪਣਾ ਜਾਲ ਵਿਛਾਇਆ ਹੋਇਆ ਹੈ।

ਇਹ ਵੀ ਪੜ੍ਹੋ : ਭਾਰਤ ਦੇ World Cup ਜਿੱਤਣ 'ਤੇ ਇਹ ਵੱਡਾ ਹੋਟਲ ਦੇਵੇਗਾ Discount, ਪੜ੍ਹੋ ਪੂਰੀ ਖ਼ਬਰ

ਇਸ ਤੋਂ ਬਾਅਦ ਦੋਸ਼ੀਆਂ ਨੇ ਸੰਭਵ ਜੈਨ ਨੂੰ ਜਗਰਾਓਂ ਪੁਲ ਦੇ ਨੇੜੇ ਜ਼ਖਮੀ ਹਾਲਤ 'ਚ ਸੁੱਟ ਦਿੱਤਾ ਅਤੇ ਗੱਡੀ ਲੈ ਕੇ ਫ਼ਰਾਰ ਹੋ ਗਏ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੋਸ਼ੀਆਂ ਨੂੰ ਫੜ੍ਹਨ ਲਈ ਵੱਖ-ਵੱਖ ਟੀਮਾਂ ਨਿਰਧਾਰਿਤ ਕੀਤੀਆਂ ਹਨ, ਜੋ ਕਿ ਦੋਸ਼ੀਆਂ ਦੀ ਭਾਲ 'ਚ ਲੱਗ ਗਈਆਂ ਹਨ। ਸੰਭਵ ਜੈਨ ਦਾ ਇਲਾਜ ਡੀ. ਐੱਮ. ਸੀ. ਹਸਪਤਾਲ 'ਚ ਚੱਲ ਰਿਹਾ ਹੈ। ਉਸ ਦੇ ਪੱਟ 'ਚੋਂ ਗੋਲੀ ਕੱਢਣ ਲਈ ਡਾਕਟਰਾਂ ਵਲੋਂ ਉਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News