ਈਰਾਨ 'ਚ ਪੰਜਾਬੀ ਕਾਰੋਬਾਰੀ ਅਗਵਾ, ਇੰਡੀਅਨ ਅੰਬੈਸੀ ਨਹੀਂ ਕਰ ਰਹੀ ਮਦਦ
Wednesday, Jun 15, 2022 - 11:43 PM (IST)
ਮੋਗਾ-ਵਪਾਰ ਦੇ ਸਿਲਸਿਲੇ 'ਚ ਦੋਹਾ,ਕਤਰ ਤੋਂ ਈਰਾਨ ਗਏ ਇਕ ਪੰਜਾਬੀ ਫਲ ਵਪਾਰੀ ਨੂੰ ਅਗਵਾ ਕਰ ਲਿਆ ਗਿਆ। ਉਥੇ ਭਾਰਤੀ ਦੂਤਘਰ ਨੇ ਇਸ ਨੂੰ ਦੋਹਾ ਵਾਪਸ ਭੇਜਣ 'ਚ ਕੋਈ ਮਦਦ ਨਹੀਂ ਕੀਤੀ। ਪੰਜਾਬ ਦੇ ਮੋਗਾ 'ਚ ਰਹਿਣ ਵਾਲੇ ਵਪਾਰੀ ਅਤੇ ਉਸ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮਦਦ ਦੀ ਅਪੀਲ ਕੀਤੀ ਹੈ। ਮੋਗਾ ਦੇ ਦੌਧਰ ਪਿੰਡ 'ਚ ਰਹਿਣ ਵਾਲੇ ਮਨਜਿੰਦਰ ਸਿੱਧੂ ਦੋਹਾ, ਕਤਰ 'ਚ ਫਲਾਂ ਦਾ ਕਾਰੋਬਾਰ ਕਰਦੇ ਹਨ। ਸਿੱਧੂ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਉਹ ਤਰਬੂਜ ਦਾ ਡੱਬਾ ਲੈਣ ਈਰਾਨ ਗਏ ਸਨ। 28 ਅਪ੍ਰੈਲ ਨੂੰ ਜਦ ਉਹ ਡੇਲਗਨ ਕਾਊਂਟੀ ਪਹੁੰਚੇ ਤਾਂ ਅਣਜਾਣ ਅਗਵਾਕਾਰਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਉਸ ਦਾ ਪਾਸਪੋਰਟ, ਮੋਬਾਇਲ ਤੇ 3 ਹਜ਼ਾਰ ਯੂਰੋ ਵੀ ਖੋਹ ਲਏ ਅਤੇ ਉਨ੍ਹਾਂ ਨੂੰ ਤਸੀਹੇ ਵੀ ਦਿੱਤੇ।
ਇਹ ਵੀ ਪੜ੍ਹੋ : 2020-21 ’ਚ ਬੇਰੁਜ਼ਗਾਰੀ ਦਰ ਘਟ ਕੇ 4.2 ਫੀਸਦੀ ’ਤੇ ਰਹੀ
ਅਗਵਕਾਰਾਂ ਨੇ ਸਿੱਧੂ ਦੀ ਰਿਹਾਈ ਲਈ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਦੁਬਈ 'ਚ ਹੀ ਕਾਰਪੇਂਟਰ ਦਾ ਕੰਮ ਕਰਨ ਵਾਲੇ ਸਿੱਧੂ ਦੇ ਭਰਾ ਜਸਵਿੰਦਰ ਸਿੰਘ ਇੰਨ੍ਹੇਂ ਪੈਸੇ ਨਹੀਂ ਦੇ ਪਾ ਰਹੇ ਸਨ। ਅਗਵਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ, ਉਹ ਸਿੱਧੂ ਨੂੰ 10 ਲੱਖ ਰੁਪਏ 'ਚ ਛੱਡਣ ਲਈ ਤਿਆਰ ਹੋ ਗਏ। ਸਿੱਧੂ ਦੀ ਭੈਣ ਸੰਦੀਪ ਕੌਰ ਨੇ ਆਪਣੇ ਗਹਿਣ ਵੇਚ ਕਿਸੇ ਤਰ੍ਹਾਂ ਨਾਲ ਦੁਬਈ 'ਚ ਹਵਾਲਾ ਰਾਹੀਂ ਫਿਰੌਤੀ ਦਿੱਤੀ। ਇਸ ਦੇ ਬਾਵਜੂਦ ਅਗਵਕਾਰਾਂ ਨੇ ਸਿੱਧੂ ਨੂੰ ਨਹੀਂ ਛੱਡਿਆ। 24 ਮਈ ਨੂੰ ਸਿੱਧੂ ਕਿਸੇ ਤਰ੍ਹਾਂ ਨਾਲ ਬਿਨਾਂ ਪੈਸੇ ਦੇ ਅਗਵਕਾਰਾਂ ਦੇ ਚੁੰਗਲ ਤੋਂ ਭੱਜ ਨਿਕਲਿਆ। ਉਸ ਤੋਂ ਬਾਅਦ ਉਹ ਪਹਾੜਾਂ ਅਤੇ ਨਦੀ ਰਾਹੀਂ ਤਹਿਰਾਨ ਪਹੁੰਚਿਆ ਅਤੇ ਰਸਤੇ 'ਚ ਉਸ ਨੇ ਕਈ ਲੋਕਾਂ ਤੋਂ ਲਿਫਟ ਵੀ ਲਈ।
ਇਹ ਵੀ ਪੜ੍ਹੋ : ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਈਰਾਨ ਨੇ ਮੰਨੀ ਪ੍ਰੀਖਣ ਤਿਆਰੀ ਦੀ ਗੱਲ
ਸਿੱਧੂ ਨੇ ਕਿਹਾ ਕਿ ਜਦ ਉਹ ਤਹਿਰਾਨ 'ਚ ਭਾਰਤੀ ਦੂਤਘਰ ਗਿਆ ਤਾਂ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਉਸ ਨੂੰ ਦੋਹਾ ਵਾਪਸ ਭੇਜਣ ਲਈ ਇਕ ਲੱਖ ਰੁਪਏ ਦੀ ਮੰਗ ਕੀਤੀ ਗਈ। ਸਿੱਧੂ ਦੀ ਮਾਂ ਬਲਵਿੰਦਰ ਕੌਰ ਨੇ ਕਿਹਾ ਕਿ ਤਹਿਰਾਨ 'ਚ ਭਾਰਤੀ ਦੂਤਘਰ ਨੇ ਨਾ ਤਾਂ ਗੱਲਬਾਤ ਕੀਤੀ ਅਤੇ ਨਾ ਹੀ ਉਨ੍ਹਾਂ ਦੇ ਬੇਟੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੇਟੇ ਦੀ ਮਦਦ ਕੀਤੀ ਜਾਵੇ। ਈਰਾਨ ਅਤੇ ਯੂ.ਏ.ਈ. ਦੀ ਅਥਾਰਟੀਜ਼ ਨਾਲ ਗੱਲਬਾਤ ਕਰਕੇ ਇੰਟਰਪੋਲ ਰਾਹੀਂ ਕਿਡਨੈਪਿੰਗ ਕੇਸ ਨੂੰ ਹੱਲ ਕਰਵਾਇਆ ਜਾਵੇ।
ਇਹ ਵੀ ਪੜ੍ਹੋ :ਪੈਟਰੋਲ ਦੀ ਵਿਕਰੀ 54 ਫੀਸਦੀ ਵਧੀ ਤੇ ਡੀਜ਼ਲ ਦੀ ਮੰਗ ’ਚ ਆਇਆ 48 ਫੀਸਦੀ ਦਾ ਉਛਾਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ