ਰਾਜਪੁਰਾ 'ਚ ਦੋ ਸਕੇ ਭਰਾ ਅਗਵਾ, ਫੈਲੀ ਸਨਸਨੀ

Tuesday, Jul 23, 2019 - 02:29 PM (IST)

ਰਾਜਪੁਰਾ 'ਚ ਦੋ ਸਕੇ ਭਰਾ ਅਗਵਾ, ਫੈਲੀ ਸਨਸਨੀ

ਰਾਜਪੁਰਾ  (ਨਿਰਦੋਸ਼, ਚਾਵਲਾ)— ਇੱਥੇ ਦੇ ਪਿੰਡ ਖੇੜੀ ਗੰਡਿਆ 'ਚ ਉਸ ਸਮੇਂ ਸਨਸਨੀ ਫੇਲ ਗਈ ਜਦੋਂ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ। ਪਰਿਵਾਰ ਨੇ ਬੱਚਿਆਂ ਦੇ ਅਗਵਾਹ ਹੋਣ ਦਾ ਦੋਸ਼ ਲਗਾਇਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਜਸ਼ਨਦੀਪ ਸਿੰਘ (10) ਅਤੇ ਹਸਨਦੀਪ ਸਿੰਘ (7) ਬੀਤੀ ਸ਼ਾਮ ਘਰੋਂ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਏ ਸਨ ਪਰ ਕਾਫੀ ਦੇਰ ਤੱਕ ਵਾਪਸ ਨਹੀਂ ਪਰਤੇ। ਪਰਿਵਾਰ ਵਾਲਿਆਂ ਨੇ ਇਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਫਿਰ ਪੁਲਸ ਨੂੰ ਸੂਚਨਾ ਦਿੱਤੀ ਗਈ।ਥਾਣਾ ਖੇੜੀ ਗੰਡਿਆ ਪੁਲਸ ਨੂੰ ਦੀਦਾਰ ਸਿੰਘ ਨੇ ਦੱਸਿਆ ਕਿ ਉਸਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਅਗਵਾ ਕਰਕੇ ਲੈ ਗਿਆ ਹੈ ।ਪੁਲਸ ਨੇ ਧਾਰਾ 365 ਦੇ ਤਹਿਤ ਕੇਸ ਦਰਜ ਕਰਕੇ ਬੱਚਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ।

PunjabKesari

ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਘਨੌਰ ਮਨਪ੍ਰੀਤ ਸਿੰਘ,ਥਾਣਾ ਖੇੜੀ ਗੰਡਿਆ ਐੱਸ.ਐੱਚ. ਓ. ਇੰਸਪੈਕਟਰ ਸੋਹਨ ਸਿੰਘ ਸਮੇਤ ਪੁਲਸ ਸਾਰੀ ਰਾਤ ਬੱਚਿਆਂ ਨੂੰ ਲੱਭਦੀ ਰਹੀ । ਸਵੇਰੇ ਜਦੋਂ ਪਿੰਡ ਦੇ ਗੁਰਦੁਆਰੇ ਸਾਹਿਬ ਦੇ ਲਾਉਡ ਸਪੀਕਰ ਤੋਂ ਇਨ੍ਹਾਂ ਦੇ ਅਗਵਾ ਹੋ ਜਾਣ ਦੀ ਅਨਾਉਂਸਮੈਂਟ ਕੀਤੀ ਗਈ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਰਾਜਪੁਰਾ ਪਟਿਆਲਾ ਰੋਡ ਤੇ ਪਹੁੰਚ ਕੇ ਪਿੰਡ ਦੇ ਸਰਪੰਚ ਛਿੰਦਾ ਸਿੰਘ,ਸਾਬਕਾ ਸਰਪੰਚ ਬਲਬੀਰ ਸਿੰਘ,ਪੰਚ ਹਰਵਿਲਾਸ,ਜੀਵਨ ਕੁਮਾਰ ,ਰਾਜੀਵ ਕੁਮਾਰ ਦੀ ਅਗੁਵਾਈ 'ਚ ਰੋਡ ਤੇ ਜਾਮ ਲਗਾ ਦਿੱਤਾ । ਜਾਮ ਦੇ ਕਾਰਨ ਵਾਹਨਾਂ ਦੀ ਲੰਮੀਆਂ ਲਾਈਨਾਂ ਲੱਗ ਗਈਆਂ । ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਘਨੌਰ ਮਨਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਪਿੰਡਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਾਮ ਤੱਕ ਬੱਚਿਆਂ ਦਾ ਸੁਰਾਗ ਲਗਾ ਲਿਆ ਜਾਵੇਗਾ।


author

Shyna

Content Editor

Related News