ਵਿਦਿਆਰਥੀ ਨੂੰ ਅਗਵਾ ਕਰਨ ਦੇ ਮਾਮਲੇ ’ਚ 4 ਨਾਮਜ਼ਦ

Friday, Aug 31, 2018 - 02:03 AM (IST)

ਵਿਦਿਆਰਥੀ ਨੂੰ ਅਗਵਾ ਕਰਨ ਦੇ ਮਾਮਲੇ ’ਚ 4 ਨਾਮਜ਼ਦ

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)-ਕਾਲਜ ਤੋਂ ਘਰ ਵਾਪਸ ਆ ਰਹੇ 20 ਸਾਲਾ ਲਡ਼ਕੇ ਨੂੰ ਰਸਤੇ ’ਚੋਂ ਅਗਵਾ ਕਰਨ ਦੇ ਮਾਮਲੇ ’ਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ 4 ਵਿਅਕਤੀਆਂ  ਖਿਲਾਫ  ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ  ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁੱਦਈ ਬਲਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪੀਰ ਇਸਮਾਇਲ ਖਾਂ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਹ ਗੁਰੂ ਨਾਨਕ ਕਾਲਜ ਵਿਖੇ ਬੀ. ਐੱਸ. ਸੀ. ਐਗਰੀਕਲਚਰ ਦੀ ਪਡ਼੍ਹਾਈ ਕਰਦਾ ਹੈ ਤੇ ਬੀਤੀ 28 ਅਗਸਤ ਨੂੰ ਜਦ ਉਹ ਆਪਣੇ ਮੋਟਰਸਾਈਕਲ ’ਤੇ ਕਾਲਜ ਤੋਂ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਗੋਖਾ ਵਾਲਾ ਦੇ ਕੋਲ ਇਕ ਕਾਰ ਸਵਿਫਟ ਵਿਚ ਦੋ ਨੌਜਵਾਨ ਆਏ, ਜਿਨ੍ਹਾਂ  ਦੇ ਮੂੰਹ ਢੱਕੇ ਹੋਏ ਸਨ, ਜਿਨ੍ਹਾਂ ਨੇ ਉਸ ਨੂੰ ਮੋਟਰਸਾਈਕਲ ਤੋਂ ਖਿੱਚ ਕੇ ਗੱਡੀ ਵਿਚ ਸੁੱਟ ਲਿਆ ਤੇ ਧਮਕੀਆਂ ਦਿੱਤੀਆਂ। ਉਸ ਅਨੁਸਾਰ ਦੋਵੇਂ  ਨੌਜਵਾਨ ਆਪਸ ਵਿਚ ਉਸ ਦੇ ਮਾਪਿਆਂ ਤੋਂ ਫਰੋਤੀ ਮੰਗਣ ਦੀਆਂ ਗੱਲਾਂ ਕਰਨ ਲੱਗੇ ਤੇ ਪਿੰਡ ਗੋਖੀ ਵਾਲਾ ਲੰਘਣ ’ਤੇ ਉਸ ਵੱਲੋਂ ਰੌਲਾ ਪਾਉਣ ’ਤੇ ਕਾਰ ਡਰਾਈਵਰ ਨੇ ਇਕ ਦਮ ਬ੍ਰੇਕ ਮਾਰੀ ਤੇ ਉਸ ਨੇ  ਗੁਰਪ੍ਰੀਤ ਸਿੰਘ ਨੂੰ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ ਤੇ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਦੋਸ਼ੀ ਮੌਕੇ ਤੋਂ ਗੱਡੀ ਭਜਾ ਕੇ ਲੈ ਗਿਆ।  ਕੁਝ ਚਿਰ ਬਾਅਦ ਸਵਿਫਟ ਕਾਰ ਦੁਬਾਰਾ ਫਿਰ ਮੌਕੇ ’ਤੇ ਆਈ, ਜਿਸ ਵਿਚੋਂ ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਦੀਪੂ ਕਾਪੇ ਤੇ ਕਿਰਪਾਨਾਂ ਲੈ ਕੇ ਨਿਕਲੇ ਤੇ ਉਦੋਂ ਉਨ੍ਹਾਂ ਦੇ ਮੂੰਹ ਨੰਗੇ ਸਨ, ਜੋ ਉਸ ਦੇ ਤੇ ਹੋਰਾਂ ਦੇ ਗਲ ਪੈ ਗਏ ਤੇ ਆਪਣੇ ਸਾਥੀ ਗੁਰਦੀਪ ਸਿੰਘ ਨੂੰ ਛੁਡਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ  ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। 


Related News