'ਖੁਰਾਲਗੜ੍ਹ' ਜਾਣ ਵਾਲੀਆਂ ਸੰਗਤਾਂ ਲਈ ਸਰਕਾਰ ਦਾ ਵੱਡਾ ਤੋਹਫ਼ਾ, ਬਜਟ 'ਚ ਕੀਤਾ ਇਹ ਐਲਾਨ

Monday, Mar 08, 2021 - 01:29 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਆਪਣੇ ਕਾਰਜਕਾਲ ਦਾ ਆਖ਼ਰੀ ਬਜਟ ਅੱਜ ਵਿਧਾਨ ਸਭਾ ਅੰਦਰ ਪੇਸ਼ ਕੀਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਹਰੇਕ ਵਰਗ ਲਈ ਕਈ ਐਲਾਨ ਕੀਤੇ ਗਏ। ਬਜਟ ਦੌਰਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਖੁਰਾਲਗੜ੍ਹ ਸਾਹਿਬ ਲਈ ਵੀ ਵੱਡਾ ਐਲਾਨ ਕੀਤਾ ਗਿਆ। ਖੁਰਾਲਗੜ੍ਹ ਸਾਹਿਬ ਮੈਮੋਰੀਅਲ ਲਈ 103 ਕਰੋੜ ਰੁਪਿਆ ਖਰਚਣ ਦੀ ਤਜਵੀਜ਼ ਰੱਖੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੜ ਬੰਦ ਹੋ ਸਕਦੇ ਨੇ ਰੈਸਟੋਰੈਂਟ, ਮਾਲਜ਼ ਤੇ ਸਿਨੇਮਾ ਘਰ 

ਮਨਪ੍ਰੀਤ ਬਾਦਲ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਖੁਰਾਲਗੜ੍ਹ ਮੈਮੋਰੀਅਲ ਦਾ ਕੰਮ ਲਟਕਿਆ ਹੋਇਆ ਸੀ, ਜਿਸ ਨੂੰ ਹੁਣ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਖੁਰਾਲਗੜ੍ਹ ਮੈਮੋਰੀਅਲ ਦਾ ਕੰਮ 10 ਜੂਨ, 2016 ਨੂੰ  ਖੁਰਾਲਗੜ੍ਹ ਦੀ ਧਰਤੀ 'ਤੇ ਸ਼ੁਰੂ ਕਰਵਾਇਆ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਬਣਨਗੇ 'ਵਰਕਿੰਗ ਵੁਮੈੱਨ ਹੋਸਟਲ'

ਇਸ ਪ੍ਰਾਜੈਕਟ ਦੀ ਕੁੱਲ ਲਾਗਤ 97 ਕਰੋੜ, 25 ਲੱਖ ਰੁਪਏ ਸੀ ਅਤੇ ਇਹ 15 ਮਹੀਨਿਆਂ 'ਚ ਮੁਕੰਮਲ ਹੋਣਾ ਸੀ ਪਰ ਇਹ ਕਾਰਜ ਕਈ ਸਾਲ ਬੀਤਣ ਤੋਂ ਬਾਅਦ ਵੀ ਪੂਰਾ ਨਹੀਂ ਹੋ ਸਕਿਆ।



 


Babita

Content Editor

Related News