ਜਲਾਦ ਨੂੰਹ ਦੀ ਦਰਿੰਦਗੀ, ਸੱਸ ਦਾ ਕੀਤਾ ਅਜਿਹਾ ਹਾਲ ਕੇ ਵੇਖ ਕੰਬ ਜਾਵੇਗੀ ਰੂਹ
Tuesday, Sep 08, 2020 - 09:55 AM (IST)
ਖੇਮਕਰਨ (ਸੋਨੀਆ) : ਮਾਂ-ਬਾਪ ਧੀਆਂ-ਪੁੱਤ ਪਾਲ ਕੇ ਉਨ੍ਹਾਂ ਨੂੰ ਪੜ੍ਹਾ ਲਿਖਾ ਕੇ ਵਿਆਹ ਕਰਕੇ ਸੁੱਖ ਦੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ ਅਤੇ ਬੱਚਿਆਂ ਨੂੰ ਬੁਢਾਪੇ ਦਾ ਸਹਾਰਾ ਮੰਨਦੇ ਹਨ ਪਰ ਜਦੋਂ ਘਰ ਵਿਚ ਧੀਆਂ ਰੂਪੀ ਆਈਆਂ ਨੂੰਹਾਂ ਹੀ ਜਲਾਦ ਬਣ ਜਾਣ ਤਾਂ ਬਜ਼ੁਰਗਾਂ ਦਾ ਜੀਣਾ ਮੁਹਾਲ ਹੋ ਜਾਂਦਾ ਹੈ।ਇਸ ਤਰ੍ਹਾਂ ਦਾ ਹੀ ਨਵਾਂ ਮਾਮਲਾ ਖੇਮਕਰਨ ਦੇ ਨਜ਼ਦੀਕ ਪੈਂਦੇ ਪਿੰਡ ਚੀਮਾ ਖ਼ੁਰਦ ਵਿਖੇ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇਕ ਕਲਯੁਗੀ ਨੂੰਹ ਵਲੋਂ ਸੱਸ ਦੀ ਮਾਰ-ਮਾਰ ਕੇ ਉਸ ਦੀ ਲੱਤ ਤੋੜ ਦਿੱਤੀ ਗਈ।
ਇਹ ਵੀ ਪੜ੍ਹੋ : ਸੱਚਖੰਡ ਦੇ ਹਜ਼ੂਰੀ ਰਾਗੀ ਸਿੰਘਾਂ ਤੇ ਮੁੱਖ ਗ੍ਰੰਥੀ ਦਾ ਵਿਵਾਦ ਹੋਇਆ ਖ਼ਤਮ, ਜਾਣੋ ਕਿਵੇਂ
ਪਿੰਡ ਚੀਮਾ ਖੁਰਦ ਦੀ ਰਹਿਣ ਵਾਲੀ ਮਾਤਾ ਗੁਰਚਰਨ ਕੌਰ ਨੇ ਦੱਸਿਆ ਕਿ ਘਰੇਲੂ ਕਲੇਸ਼ ਦੇ ਚੱਲਦਿਆਂ ਮਾਤਾ ਨੂੰ ਘਰ 'ਚ ਇਕੱਲੀ ਪਾ ਕੇ ਉਸ ਦੀ ਨੂੰਹ (ਕਰਮਜੀਤ ਕੌਰ) ਕਾਲਪਨਿਕ ਨਾਮ ਨੇ ਆਪਣੀ ਛੋਟੀ ਬੇਟੀ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੇ ਉਸ ਦੀ ਦੋ ਥਾਵਾਂ ਤੋਂ ਲੱਤ ਤੋੜ ਦਿੱਤੀ ਅਤੇ ਖੁਦ ਘਰੋਂ ਫਰਾਰ ਹੋ ਗਈ। ਮਾਤਾ ਦਾ ਰੌਲਾ ਸੁਣ ਕੇ ਜਦੋਂ ਆਲੇ-ਦੁਆਲੇ ਦੇ ਲੋਕ ਪੁੱਜੇ ਤਾਂ ਉਨ੍ਹਾਂ ਦੁਆਰਾ ਮਾਤਾ ਨੂੰ ਖੇਮਕਰਨ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜ਼ਿਆਦਾ ਸੱਟਾਂ ਹੋਣ ਕਾਰਨ ਖੇਮਕਰਨ ਹਸਪਤਾਲ ਤੋਂ ਮਾਤਾ ਗੁਰਚਰਨ ਕੌਰ ਨੂੰ ਤਰਨਤਾਰਨ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪਰ ਕੋਰੋਨਾ ਵਰਗੀ ਮਹਾਮਾਰੀ ਦੇ ਚੱਲਦਿਆਂ ਤਰਨਤਾਰਨ ਹਸਪਤਾਲ 'ਚ ਵੀ ਇਲਾਜ਼ ਸੰਭਵ ਨਹੀਂ ਹੋ ਸਕਿਆ ਅਤੇ ਮਾਤਾ ਕੋਲ ਪੈਸੇ ਨਾ ਹੋਣ ਦੀ ਸੂਰਤ 'ਚ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਨਾ ਲਿਜਾ ਕੇ ਮਾਤਾ ਨੂੰ ਘਰ ਵਾਪਸ ਲਿਆਂਦਾ ਗਿਆ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੇ ਚਸ਼ਮਦੀਦ ਗਵਾਹ ਨਾਲ ਦਰਿੰਦਗੀ, ਦੋਸ਼ੀਆਂ ਨੇ ਬੰਦੀ ਬਣਾ ਅੱਖਾਂ 'ਚ ਪਾਇਆ ਤੇਜ਼ਾਬ
ਪੰਚਾਇਤ ਦੁਆਰਾ ਮਾਤਾ ਦੀ ਹੱਕ-ਦਸਤੀ ਕਰਦੇ ਹੋਏ ਉਸ ਦੇ ਬੇਟੇ ਹਰਦੇਵ ਸਿੰਘ ਨੂੰ ਮਾਤਾ ਦਾ ਇਲਾਜ਼ ਕਰਵਾਉਣ ਲਈ ਕਿਹਾ ਪਰ ਉਸ ਨੇ ਵੀ ਪੱਲਾ ਝਾੜਦੇ ਹੋਏ ਮਾਤਾ ਦਾ ਇਲਾਜ਼ ਨਹੀਂ ਕਰਵਾਇਆ ਅਤੇ ਆਪਣੀ ਜਨਨੀ ਨੂੰ ਮੰਜ਼ੇ 'ਤੇ ਮਰਨ ਲਈ ਛੱਡ ਦਿੱਤਾ। ਇਸ ਸਬੰਧੀ ਕਲਯੁਗੀ ਨੂੰਹ-ਪੁੱਤ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਦੇ ਨਾਲ-ਨਾਲ ਪਿੰਡ ਵਾਲਿਆਂ ਨੇ ਸਵੈ-ਸੇਵੀ ਸੰਸਥਾ ਤੋਂ ਮਾਤਾ ਦੇ ਇਲਾਜ਼ ਲਈ ਵੀ ਗੁਹਾਰ ਲਗਾਈ। ਪਿੰਡ ਵਾਸੀ ਕੁਲਦੀਪ ਕੌਰ, ਕਸ਼ਮੀਰ ਸਿੰਘ, ਅਵਤਾਰ ਸਿੰਘ, ਸਲਵਿੰਦਰ ਸਿੰਘ, ਹਰਦੀਪ ਸਿੰਘ, ਗੁਰਮੇਜ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਵਿਚ ਜੇਕਰ ਮਾਤਾ ਗੁਰਚਰਨ ਕੌਰ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਿਰਫ਼ ਅਤੇ ਸਿਰਫ਼ ਉਸ ਦੇ ਨੂੰਹ ਪੁੱਤ ਦੀ ਹੋਵੇਗੀ।
ਇਹ ਵੀ ਪੜ੍ਹੋ : ਕਮਰੇ 'ਚ ਚੂਹਾ ਵੇਖ ਭੜਕੀ ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਕੱਟ ਸੁੱਟਿਆ ਪਤੀ ਦਾ ਗੁਪਤ ਅੰਗ