ਖਸਖਸ ਦੀ ਖੇਤੀ ਲਈ ਕੈਪਟਨ ਨੂੰ ਮਨਾਉਣ ਵਾਸਤੇ ਨੱਚਿਆ ''ਟੀਟੂ''

01/09/2019 4:15:59 PM

ਮੁੱਲਾਂਪੁਰ ਦਾਖਾ (ਕਾਲੀਆ) : ਜਿਵੇਂ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਦ ਨੂੰ ਨੱਚ-ਨੱਚ ਕੇ ਮਨਾਇਆ ਸੀ, ਉਸੇ ਤਰ੍ਹਾਂ ਹਾਸਰਸ ਕਲਾਕਾਰ ਟੀਟੂ ਬਾਣੀਏ ਨੇ ਸੂਬੇ 'ਚ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਸ਼ਹਿਰ ਵਿਚ ਨੱਚ-ਨੱਚ ਕੇ  ਮਾਰਚ ਕੀਤਾ। ਇਸ ਦੌਰਾਨ ਟੀਟੂ ਬਾਣੀਏ ਨੇ ਕਿਹਾ ਕਿ ਜੇ ਪੰਜਾਬ ਦੀ ਕਿਸਾਨੀ ਤੇ ਧਰਤੀ ਹੇਠਲਾ ਪਾਣੀ ਬਚਾਉਣਾ ਹੈ ਤਾਂ ਬਾਕੀ ਸੂਬਿਆਂ ਵਾਂਗ ਪੰਜਾਬ ਵਿਚ ਹੀ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਵੇ।  ਉਨ੍ਹਾਂ ਕਿਹਾ ਕਿ ਜੇ ਸੂਬੇ ਵਿਚ ਖਸਖਸ ਦੀ ਖੇਤੀ ਹੁੰਦੀ ਹੈ ਤਾਂ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇਗਾ। ਅੱਜ ਚਿੱਟੇ, ਸਮੈਕ ਆਦਿ ਸਿੰਥੈਟਿਕਸ ਨਸ਼ਿਆਂ ਦੇ ਸੇਵਨ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ।  ਅੱਜ ਤੱਕ ਕੋਈ ਵੀ ਵਿਅਕਤੀ ਭੁੱਕੀ ਜਾਂ ਅਫੀਮ ਖਾ ਕੇ ਨਹੀਂ ਮਰਿਆ ਅਤੇ ਇਸ ਦੇ ਸੇਵਨ  ਨਾਲ ਕੋਈ ਝਗੜਾ ਨਹੀਂ ਕਰਦਾ ਸਗੋਂ ਇਸ ਨੂੰ ਖਾ ਕੇ ਵੱਧ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਦੂਜੇ ਸੂਬੇ ਖਸਖਸ ਦੀ ਖੇਤੀ ਕਰ ਕੇ ਖੁਸ਼ਹਾਲ ਹੋ ਗਏ ਹਨ, ਜਦਕਿ ਪੰਜਾਬ ਦੇ ਲੋਕ ਸਿੰਥੈਟਿਕ ਨਸ਼ਿਆਂ ਕਾਰਨ ਕੰਗਾਲ ਹੋ ਰਹੇ ਹਨ ਤੇ ਪਿੰਡਾਂ 'ਚ ਨੌਜਵਾਨਾਂ ਦੇ ਸਿਵੇ ਬਲ ਰਹੇ ਹਨ। ਇਸ ਲਈ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਖਸਖਸ ਦੀ ਖੇਤੀ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਇਸ ਖੇਤੀ ਨੂੰ ਕਾਨੂੰਨੀ ਤੌਰ 'ਤੇ ਪਾਸ ਕੀਤਾ ਜਾਵੇ।
ਇਸ ਸਮੇਂ ਉਨ੍ਹਾਂ ਨਾਲ ਰਾਜੀਵ ਕਾਲੜਾ ਸਾਬਕਾ ਐੱਮ. ਪੀ. ਉਮੀਦਵਾਰ, ਗੁਰਦਾਵਰ ਸਿੰਘ ਢੀਂਡਸਾ ਜਨਰਲ ਸਕੱਤਰ ਪੰਜਾਬ ਕਿਸਾਨ ਏਕਤਾ ਮੰਚ, ਸੁਰਿੰਦਰ ਗੁੱਡੂ, ਰਣਜੀਤ ਸਿੰਘ ਘੁੰਮਣਾ ਪ੍ਰਧਾਨ ਖੁਸ਼ਹਾਲ ਕਿਸਾਨ ਵੈੱਲਫੇਅਰ ਸੋਸਾਇਟੀ, ਸਰਬਜੀਤ ਸਿੰਘ ਕੜਵਲ, ਵਿੱਕੀ ਧਾਲੀਵਾਲ, ਸੰਨੀ ਮੁੱਲਾਂਪੁਰ, ਕੁਲਵੰਤ ਸਿੰਘ, ਜਾਨਕੀ ਪ੍ਰਸਾਦ, ਨਿਰਮਲ ਚੀਮਾ, ਹਰਕਿਰਨ ਭੰਗੂ, ਅਸ਼ੋਕ ਗੁਪਤਾ, ਸੰਦੀਪ ਸਿੰਘ, ਬਸੰਤ ਸਿੰਘ, ਤੇਜਿੰਦਰ ਧਾਲੀਵਾਲ, ਮੋਹਣ ਮਾਜਰੀ, ਸੁੱਚਾ ਸਿੰਘ, ਜਗਦੀਪ ਪ੍ਰਿੰਸ, ਕਰਮਜੀਤ ਲੀਹਾਂ, ਰਣਬੀਰ ਸੋਢੀ, ਨਰਿੰਦਰ ਕੁਮਾਰ, ਦਵਿੰਦਰ ਸਿੰਘ, ਪ੍ਰਿਤਪਾਲ ਸਿੰਘ ਰਾਜਗੜ੍ਹ ਆਦਿ ਹਾਜ਼ਰ ਸਨ।


Babita

Content Editor

Related News