ਕੈਪਟਨ ਦਾ ਨਵੇਂ ਸਾਲ ''ਤੇ ਪੰਜਾਬ ਵਾਸੀਆਂ ਨੂੰ ਤੋਹਫਾ, ''ਖਰੜ ਫਲਾਈਓਵਰ'' ਦਾ ਕੀਤਾ ਉਦਘਾਟਨ

Thursday, Dec 31, 2020 - 04:21 PM (IST)

ਕੈਪਟਨ ਦਾ ਨਵੇਂ ਸਾਲ ''ਤੇ ਪੰਜਾਬ ਵਾਸੀਆਂ ਨੂੰ ਤੋਹਫਾ, ''ਖਰੜ ਫਲਾਈਓਵਰ'' ਦਾ ਕੀਤਾ ਉਦਘਾਟਨ

ਖਰੜ (ਅਮਰਦੀਪ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਖਰੜ-ਮੋਹਾਲੀ ਕੌਮੀ ਮਾਰਗ 'ਤੇ ਉਸਾਰੇ ਗਏ ਚੰਡੀਗੜ੍ਹ-ਖਰੜ ੲੈਲੀਵੇਟਿਡ ਕਾਰੀਡੋਰ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਫਲਾਈਓਵਰ ਪੁਲ 'ਤੇ ਤਕਰੀਬਨ ਪੌਣੇ 400 ਕਰੋੜ ਰੁਪਇਆ ਖਰਚ ਆਇਆ ਹੈ ਅਤੇ ਪੁਲ ਦੀ ਲੰਬਾਈ ਲਗਭਗ ਸਾਢੇ 10 ਕਿਲੋਮੀਟਰ ਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਨਹਿਰਾਂ ’ਚ 1 ਤੋਂ 8 ਜਨਵਰੀ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

ਉਨ੍ਹਾਂ ਕਿਹਾ ਕਿ ਇਸ ਫਲਾਈਓਵਰ ਦੇ ਬਣਨ ਨਾਲ ਆਵਾਜਾਈ ਨਿਰਵਿਘਨ ਚੱਲੇਗੀ। ਉਨ੍ਹਾਂ ਆਖਿਆ ਕਿ ਪਹਿਲਾਂ ਵਧੇਰੇ ਟ੍ਰੈਫਿਕ ਜਾਮ ਹੀ ਰਹਿੰਦਾ ਸੀ ਅਤੇ ਹੁਣ ਫਲਾਈਓਵਰ ਬਣਨ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਵਾਹਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਹਲਵਾਰਾ ਏਅਰਬੇਸ' ਦੀ ਖ਼ੁਫੀਆ ਜਾਣਕਾਰੀ 'ਪਾਕਿਸਤਾਨ' ਭੇਜਣ ਵਾਲਾ ਮਕੈਨਿਕ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨੀ ਅੰਦੋਲਨ ਤੋਂ ਬਾਅਦ ਹੁਣ 2 ਮੰਗਾਂ ਦੀ ਸਹਿਮਤੀ ਬਣਾਈ ਗਈ ਹੈ ਤਾਂ ਕੇਂਦਰ ਨੂੰ ਚਾਹੀਦਾ ਹੈ ਕਿ ਬਾਕੀ ਮੰਗਾਂ ਵੀ ਤੁਰੰਤ ਮੰਨ ਕੇ ਜ਼ਿੰਮੀਦਾਰਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਜ਼ਿੰਮੀਦਾਰ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤ ਸਕਣ।

ਇਹ ਵੀ ਪੜ੍ਹੋ : ਸਾਲ-2020 : ਗੈਂਗਸਟਰਾਂ ਵੱਲੋਂ ਕੀਤੀਆਂ ਕੁੱਝ ਅਜਿਹੀਆਂ ਵਾਰਦਾਤਾਂ, ਜੋ ਚਾਹੁੰਦੇ ਹੋਏ ਵੀ ਭੁੱਲ ਨਾ ਸਕਣਗੇ 'ਲੁਧਿਆਣਵੀ'

ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਸੂਬੇ ਅੰਦਰ ਹੋਰ ਵੱਡੇ ਪ੍ਰਾਜੈਕਟ ਲਗਾਏ ਜਾਣਗੇ। ਇਸ ਮੌਕੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ, ਹਲਕਾ ਖਰੜ ਦੇ ਇੰਚਾਰਜ ਜਗਮੋਹਣ ਸਿੰਘ ਕੰਗ, ਕਮਲਦੀਪ ਸਿੰਘ ਸੈਣੀ ਚੇਅਰਮੈਨ ਪੰਜਾਬ ਖੇਤੀਬਾੜੀ ਵਿਕਾਸ ਬੈਂਕ, ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਐਸ.ਐਸ.ਪੀ. ਸਤਿੰਦਰ ਸਿੰਘ, ਐਸ.ਡੀ.ਐਮ. ਖਰੜ ਹਿਮਾਂਸ਼ੂ ਜੈਨ ਆਈ.ਏ.ਐਸ, ਕਮਲਜੀਤ ਸਿੰਘ ਚਾਵਲਾ ਮੀਤ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸਵਰਨਜੀਤ ਕੌਰ, ਜਨਰਲ ਸਕੱਤਰ ਮਨਜੀਤ ਕੌਰ ਸੋਨੂ, ਯੂਥ ਐਂਡ ਸਪੋਰਟਸ ਸੈਲ ਕਾਂਗਰਸ ਪੰਜਾਬ ਦੇ ਮੀਤ ਚੇਅਰਮੈਨ ਅਮਰੀਕ ਸਿੰਘ ਪੀ, ਐਮ.ਪੀ. ਜਸੜ, ਵਿਧਾਨ ਸਭਾ ਹਲਕਾ ਖਰੜ ਯੂਥ ਪ੍ਰਧਾਨ ਰਾਜਵੀਰ ਸਿੰਘ ਰਾਜੀ ਅਤੇ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ।
ਨੋਟ : ਕੈਪਟਨ ਵੱਲੋਂ ਖਰੜ ਫਲਾਈਓਵਰ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਨ ਬਾਰੇ ਦਿਓ ਰਾਏ


author

Babita

Content Editor

Related News