ਗੈਂਗਸਟਰ ਸੁਖਪ੍ਰੀਤ ਬੁੱਢਾ ਗ੍ਰਿਫਤਾਰ, 4 ਦਿਨਾਂ ਪੁਲਸ ਰਿਮਾਂਡ ''ਤੇ
Monday, Dec 16, 2019 - 09:33 AM (IST)

ਖਰੜ (ਅਮਰਦੀਪ) : ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਐਤਵਾਰ ਨੂੰ ਨਿਆਂ ਗਰਾਓ ਪੁਲਸ ਨੇ ਗ੍ਰਿਫਤਾਰ ਕਰ ਕੇ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਮਾਣਯੋਗ ਜੱਜ ਨੇ ਉਸ ਨੂੰ 4 ਦਿਨਾਂ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ।
ਜਾਣਕਾਰੀ ਦਿੰਦਿਆਂ ਥਾਣਾ ਨਿਆਂ ਗਰਾਓ ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਗੈਂਗਸਟਰ ਬੁੱਢਾ ਖਿਲਾਫ ਨਿਆਂ ਗਰਾਓ ਥਾਣੇ ਵਿਚ ਧਾਰਾ 307, 336, 427 ਆਰਮਜ਼ ਐਕਟ ਦਾ ਮਾਮਲਾ ਦਰਜ ਕੀਤਾ ਹੋਇਆ ਹੈ ਅਤੇ ਬੀਤੇ ਦਿਨ ਇਸ ਮਾਮਲੇ ਵਿਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦੋਸ਼ੀ ਤੋਂ ਪੁੱਛਗਿਛ ਕਰ ਰਹੀ ਹੈ ਅਤੇ ਹੋਰ ਸੁਰਾਗ ਮਿਲਣ ਦੇ ਅਸਾਰ ਹਨ।