ਖੰਨਾ 'ਚ 'ਪੰਜਾਬ ਬੰਦ' ਦਾ ਅਸਰ, ਤੋੜੇ ਗਏ ਦੁਕਾਨ ਦੇ ਸ਼ੀਸ਼ੇ

Tuesday, Aug 13, 2019 - 12:13 PM (IST)

ਖੰਨਾ 'ਚ 'ਪੰਜਾਬ ਬੰਦ' ਦਾ ਅਸਰ, ਤੋੜੇ ਗਏ ਦੁਕਾਨ ਦੇ ਸ਼ੀਸ਼ੇ

ਖੰਨਾ (ਸੁਖਵਿੰਦਰ) : ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਢਾਹੁਣ ਦੇ ਵਿਰੋਧ 'ਚ ਵਿਰੋਧ ਕਰ ਰਹੇ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਖੰਨਾ 'ਚ ਇਕ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਗਏ। ਅਸਲ 'ਚ 'ਪੰਜਾਬ ਬੰਦ' ਦੀ ਕਾਲ 'ਤੇ ਖੰਨਾ 'ਚ ਸਾਰੇ ਬਾਜ਼ਾਰਾਂ ਅਤੇ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਸੀ ਪਰ ਸਿਰਫ ਇੱਕੋ ਸਵੀਟ ਸ਼ਾਪ ਖੁੱਲ੍ਹੀ ਸੀ।

PunjabKesari

ਇਸ 'ਤੇ ਜਦੋਂ ਪ੍ਰਦਰਸ਼ਨਕਾਰੀਆਂ ਨੇ ਦੁਕਾਨ ਬੰਦ ਕਰਾਉਣੀ ਚਾਹੀ ਤਾਂ ਦੁਕਾਨਦਾਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ, ਜਿਸ ਤੋਂ ਬਾਅਦ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਗਏ।

PunjabKesari

ਦੱਸ ਦੇਈਏ ਕਿ ਪੰਜਾਬ ਭਰ 'ਚ ਰਵੀਦਾਸ ਭਾਈਚਾਰੇ ਵਲੋਂ ਅੱਜ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਮੋਦੀ ਅਤੇ ਕੇਜਰੀਵਾਲ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
 


author

Babita

Content Editor

Related News