ਖੰਨਾ ਪੁਲਸ ਨੇ ਚੋਰੀ ਦੀਆਂ 2 ਕਾਰਾਂ, 8 ਮੋਟਰ ਸਾਇਕਲ ਸਮੇਤ 3 ਨੂੰ ਕੀਤਾ ਕਾਬੂ

03/06/2019 9:17:18 PM

ਖੰਨਾ (ਬਿਪਨ)-ਖੰਨਾ ਪੁਲਸ ਨੇ ਚੋਰੀ ਦੀਆਂ 2 ਕਾਰਾਂ, 8 ਮੋਟਰ ਸਾਇਕਲ ਸਮੇਤ 3 ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਸ ਕਪਤਾਨ, ਖੰਨਾ ਨੇ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਖੰਨਾ ਪੁਲਸ ਸਮੇਤ ਪੁਲਸ ਪਾਰਟੀ ਬਾ-ਚੈਕਿੰਗ ਸ਼ੱਕੀ ਵਹੀਕਲਾਂ/ਪੁਰਸ਼ਾਂ ਦੇ ਸਬੰਧ ਵਿੱਚ ਸਮਰਾਲਾ ਚੌਕ ਖੰਨਾ ਵਿਖੇ ਮੌਜੂਦ ਸੀ। ਤਦ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਮਦਨ ਸਿੰਘ ਅਤੇ ਸੰਜੇ ਕੁਮਾਰ ਉਰਫ ਸੰਜੇ ਪੁੱਤਰ ਬਲਕਾਰ ਸਿੰਘ ਵਾਸੀਆਨ ਗੀਗੇ ਮਾਜਰਾ ਥਾਣਾ ਸੋਹਾਣਾ ਜਿਲ੍ਹਾ ਮੋਹਾਲੀ ਅਤੇ ਰਵਿੰਦਰ ਸਿੰਘ ਉਰਫ ਰਵੀ ਪੁੱਤਰ ਰਾਮ ਨਾਥ ਵਾਸੀ ਲਾਲੜੂ ਜਿਲ੍ਹਾ ਮੋਹਾਲੀ ਤਿੰਨੇ ਜਾਣੇ ਰਲਕੇ ਮੋਟਰ ਸਾਈਕਲ ਅਤੇ ਕਾਰਾਂ ਚੋਰੀ ਕਰਦੇ ਹਨ, ਜੋ ਹੁਣ ਵੀ ਚੋਰੀ ਕੀਤੀ ਕਾਰ ਨੂੰ ਜਾਅਲੀ ਨੰਬਰ ਪੀ.ਬੀ-11-ਟੀ-8363 ਲਗਾਕੇ ਸਮਰਾਲਾ ਸਾਇਡ ਤੋਂ ਖੰਨਾ ਨੂੰ ਆ ਰਹੇ ਹਨ, ਅਗਰ ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਵਿਅਕਤੀ ਚੋਰੀ ਕੀਤੀ ਕਾਰ ਸਮੇਤ ਕਾਬੂ ਆ ਸਕਦੇ ਹਨ ਤਾਂ ਪੁਲਸ ਪਾਰਟੀ ਵੱਲੋ ਮੁਸਤੇਦੀ ਨਾਲ ਸਮਰਾਲਾ ਚੌਕ ਖੰਨਾ ਵਿਖੇ ਨਾਕਾਬੰਦੀ ਕਰਕੇ ਤਿੰਨੇ ਵਿਅਕਤੀਆਂ ਨੂੰ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ। ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।


ਪੁੱਛਗਿਛ ਦੌਰਾਨ ਉਕਤ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋ ਪਿਛਲੇ ਸਮੇਂ ਦੌਰਾਨ 8 ਮੋਟਰਸਾਈਕਲ ਅਤੇ 2 ਕਾਰਾਂ (ਜਿੰਨ) ਚੋਰੀ ਕੀਤੀਆਂ ਗਈਆਂ ਹਨ, ਜੋ ਖੰਨਾ ਪੁਲਸ ਵੱਲੋਂ ਬਰਾਮਦ ਕੀਤੀਆਂ ਜਾ ਚੁੱਕੀਆ ਹਨ। ਇਸ ਗੈਂਗ ਦਾ ਮਾਸਟਰ ਮਾਈਡ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਮਦਨ ਸਿੰਘ ਹੈ, ਜੋ ਜਾਅਲੀ ਚਾਬੀਆਂ ਤਿਆਰ ਕਰਦਾ ਸੀ ਅਤੇ ਇਨ੍ਹਾਂ ਚਾਬੀਆਂ ਨਾਲ ਇਨ੍ਹਾਂ ਵੱਲੋ ਵਹੀਕਲਾਂ ਦੀ ਚੋਰੀ ਕੀਤੀ ਜਾਂਦੀ ਸੀ। ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਹੈ। ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬਰਾਮਦ ਕੀਤੇ ਵਹੀਕਲਜ਼ :-

 

ਲੜੀ ਨੰ  ਵਹੀਕਲਾ ਨੰਬਰ ਮਾਰਕਾ    ਕਿਥੋ ਚੋਰੀ ਕੀਤਾ
1.  ਪੀ ਬੀ 11ਟੀ 83 63  (ਜਾਅਲੀ ਨੰਬਰ) ਜਿੰਨ ਕਾਰ ਰਾਜਪੁਰਾ ਬਾਈਪਾਸ
2. ਬਿਨ੍ਹਾ ਨੰਬਰ ਜਿੰਨ ਕਾਰ ਰਾਜਪੁਰਾ (ਮੈਰਿਜ਼ ਪੈਲਸ)
3. ਪੀ ਬੀ 11  ਏ ਜੀ 8580 ਸਪਲੈਂਡਰ  ਫੇਸ-11, ਮੋਹਾਲੀ
4. ਪੀ ਬੀ 65 ਟੀ 0567 ਸਪਲੈਂਡਰ  ਉਕਤ
5. ਪੀ ਬੀ  65 ਏ ਜੀ 7509 ਸਪਲੈਂਡਰ ਉਕਤ
6.   ਪੀ ਬੀ  11 ਆਰ ਐਸ 2227 ਪਲਸਰ ਰਾਜਪੁਰਾ
7. ਪੀ ਬੀ 11 ਏ ਐਕ੍ਸ 7242 ਸਪਲੈਂਡਰ  ਪਿੰਡ ਖੇੜਾ (ਬਨੂੜ)
8. ਪੀ ਬੀ 11 ਏ ਐਸ 0918 ਸਪਲੈਂਡਰ ਗੁਰਦਵਾਰਾ ਸਾਹਿਬ ਸੋਹਾਣਾ 
9. ਪੀ ਬੀ 65 ਕੇਯੂ 8547 ਸਪਲੈਂਡਰ ਰੇਲਵੇ ਸਟੇਸ਼ਨ ਕੋਲੋ (ਰਾਜਪੁਰਾ)
10. ਬਿਨ੍ਹਾ ਨੰਬਰ ਸਪਲੈਂਡਰ   ਰਾਜਪੁਰਾ

 


Hardeep kumar

Content Editor

Related News