ਖੰਨਾ ਪੁਲਸ ਨੇ ਕਰਫਿਊ ਦੀ ਉਲੰਘਣਾ ਕਰਦੇ 92 ਲੋਕਾਂ ਨੂੰ ਆਰਜ਼ੀ ਜੇਲ ''ਚ ਕੀਤਾ ਬੰਦ

Thursday, Apr 09, 2020 - 04:27 PM (IST)

ਖੰਨਾ ਪੁਲਸ ਨੇ ਕਰਫਿਊ ਦੀ ਉਲੰਘਣਾ ਕਰਦੇ 92 ਲੋਕਾਂ ਨੂੰ ਆਰਜ਼ੀ ਜੇਲ ''ਚ ਕੀਤਾ ਬੰਦ

ਖੰਨਾ (ਵਿਪਨ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫ਼ਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਵਾਰਾ ਫਿਰ ਰਹੇ 92 ਦੇ ਕਰੀਬ ਲੋਕਾਂ ਨੂੰ ਸਕੂਲ 'ਚ ਬਣਾਈ ਆਰਜ਼ੀ ਜੇਲ 'ਚ ਬੰਦ ਕੀਤਾ ਗਿਆ ਹੈ। ਬੰਦ। ਕਰਫ਼ਿਊ ਦੌਰਾਨ ਬੇਮਤਲਬ ਸੜਕਾਂ 'ਤੇ ਅਵਾਰਾ ਫਿਰ ਰਹੇ ਵਿਅਕਤੀਆਂ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮਾਂ ਲਈ ਆਏ ਸਨ ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਨਾਕੇ ਦੌਰਾਨ ਖੜ੍ਹੇ ਏ. ਐਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਲੋਕ ਬਿਨਾਂ ਮਤਲਬ ਤੋਂ ਹੀ ਬਹਾਨੇ ਬਣਾ ਕੇ ਸੜਕਾਂ 'ਤੇ ਫਿਰ ਰਹੇ ਹਨ, ਜਿਨ੍ਹਾਂ ਨੂੰ ਅਸੀਂ ਫੜ੍ਹ ਕੇ ਅਰਜ਼ੀ ਤੌਰ 'ਤੇ ਬਣਾਈ ਜੇਲ 'ਚ ਛੱਡਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਸਮਝਾਉਂਦੇ ਹਨ ਕਿ ਕੋਰੋਨਾ ਵਰਗੀ ਬੀਮਾਰੀ ਤੋਂ ਕਿਵੇਂ ਬਚਣਾ ਹੈ ਪਰ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਆਰਜ਼ੀ ਤੌਰ 'ਤੇ ਬਣਾਈ ਜੇਲ 'ਚ ਬੈਠੇ ਇੰਚਾਰਜ ਬਖਸ਼ੀਸ ਸਿੰਘ ਨੇ ਦੱਸਿਆ ਕਿ ਅਸੀਂ ਹੁਣ ਤੱਕ ਕਰਫਿਊ ਦੀ ਉਲੰਗਣਾ ਕਰਨ ਵਾਲੇ 92 ਵਿਅਕਤੀਆ ਨੂੰ ਫੜ੍ਹ ਚੁੱਕੇ ਹਾਂ ਅਤੇ ਇਨ੍ਹਾਂ ਨੂੰ ਕੋਰੋਨਾ ਬਾਰੇ ਜਾਣਕਾਰੀ ਦੇ ਕੇ ਸ਼ਾਮ ਨੂੰ ਛੱਡ ਦਿੰਦੇ ਹਾਂ।


author

Babita

Content Editor

Related News