ਢੀਂਡਸਾ ਨੂੰ ਸੁਖਬੀਰ ਨੇ ਧੱਕੇ ਨਾਲ ਸੰਗਰੂਰ ਚੋਣ ਲੜਨ ਲਈ ਭੇਜਿਆ : ਭਗਵੰਤ ਮਾਨ

Friday, Apr 05, 2019 - 03:52 PM (IST)

ਖੰਨਾ (ਵਿਪਨ) : ਸ਼੍ਰੋਮਣੀ ਅਕਾਲੀ ਦੱਲ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਪਰਮਿੰਦਰ ਢੀਂਡਸਾ ਨੂੰ ਟਿਕਟ ਦਿੱਤੇ ਜਾਣ 'ਤੇ ਭਗਵੰਤ ਮਾਨ ਨੇ ਕਿਹਾ ਕਿ ਸੁਖਦੇਵ ਢੀਂਡਸਾ ਨੇ ਪਹਿਲਾਂ ਹੀ ਚੋਣ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਵੀ ਇਹੀ ਕਿਹਾ ਸੀ ਕਿ ਉਹ ਵੀ ਚੋਣ ਨਾ ਲੜੇ, ਕਿਉਂਕਿ ਲੋਕਾਂ ਵਿਚ ਬੇਅਦਬੀ ਕਾਂਡ ਨੂੰ ਲੈ ਕੇ ਬਹੁਤ ਰੋਸ ਹੈ। ਉਦੋਂ ਪਰਮਿੰਦਰ ਢੀਂਡਸਾ ਨੇ ਵੀ ਕਿਹਾ ਸੀ ਕਿ ਮੈਂ ਚੋਣ ਲੜਨਾ ਨਹੀਂ ਚਾਹੁੰਦਾ ਪਰ ਜੇਕਰ ਪਾਰਟੀ ਕਹੇਗੀ ਤਾਂ ਜ਼ਰੂਰ ਲੜਾਂਗਾ।

ਭਗਵੰਤ ਮਾਨ ਨੇ ਕਿਹਾ ਕਿ ਜੋ ਅੱਧੇ ਮਨ ਨਾਲ ਚੋਣ ਮੈਦਾਨ ਵਿਚ ਆਇਆ ਹੈ ਉਹ ਪਹਿਲਾਂ ਹੀ ਹਾਰ ਮਨ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪਰਮਿੰਦਰ ਢੀਂਡਸਾ ਨੂੰ ਟਿਕਟ ਮਿਲਣ 'ਤੇ ਵਧਾਈ ਦਿੰਦਾ ਹਾਂ। ਇਸ ਦੌਰਾਨ ਮਾਨ ਨੇ ਅਕਾਲੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਦਲ ਦੇ ਹਾਲਾਤ ਅਜਿਹੇ ਹਨ ਕਿ ਉਨ੍ਹਾਂ ਨੂੰ ਟਿਕਟ ਦੇਣ ਲਈ ਕੋਈ ਵੀ ਨਹੀਂ ਮਿਲ ਰਿਹਾ। ਉਹ ਉਥੇ ਹੀ ਟਿਕਟਾਂ ਵੰਡ ਰਹੇ ਹਨ ਜਿਨ੍ਹਾਂ ਪਰਿਵਾਰ ਪਹਿਲਾਂ ਹੀ ਚੋਣ ਲੜ ਚੁੱਕੇ ਹਨ।


cherry

Content Editor

Related News