ਨਸ਼ੇ ਨੇ ਨਿਗਲਿਆ ਮਾਪਿਆ ਦਾ ਇਕਲੌਤਾ ਪੁੱਤ (ਵੀਡੀਓ)

Monday, Dec 24, 2018 - 05:41 PM (IST)

ਖੰਨਾ (ਵਿਪਨ ਬੀਜਾ) : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਖਾਧੀ ਇਹ ਸਹੁੰ ਸ਼ਾਇਦ ਕੈਪਟਨ ਸਾਬ੍ਹ ਨੂੰ ਭੁੱਲ ਗਈ ਹੋਵੇ ਪਰ ਜਦੋਂ ਵੀ ਚਿੱਟੇ ਨਾਲ ਪੰਜਾਬ ਦੇ ਘਰ 'ਚ ਸੱਥਰ ਵਿਛੇਗਾ, ਇਹ ਸਹੁੰ ਚੇਤੇ ਕਰਵਾਈ ਜਾਵੇਗੀ। ਕਿਉਂਕਿ ਸਰਕਾਰ ਬਣਨ ਦੇ 2 ਸਾਲ ਬਾਅਦ ਵੀ ਪੰਜਾਬ 'ਚ ਚਿੱਟੇ ਦਾ ਕਹਿਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਖੰਨਾ ਦੇ ਪਿੰਡ ਰੱਬੋ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

PunjabKesari
ਜਾਣਕਾਰੀ ਮੁਤਾਬਕ ਪਿੰਡ ਰੱਬੋ ਦਾ ਨੌਜਵਾਨ ਗੁਰਵਿੰਦਰ ਸਿੰਘ ਪਿਛਲੇ 3-4 ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਗੁਰਵਿੰਦਰ ਮਾਪਿਆ ਦਾ ਇਕਲੌਤਾ ਪੁੱਤ ਸੀ ਤੇ ਵਿਦੇਸ਼ ਰਹਿੰਦੇ ਪਿਤਾ ਨੂੰ ਇਸ ਗੱਲ ਦਾ ਭਣਕ ਨਾ ਲੱਗੀ ਕਿ ਉਹ ਨਸ਼ੇ ਦਾ ਆਦੀ ਹੈ, ਜਦੋਂ ਉਨ੍ਹਾਂ ਨੂੰ ਪਤਾ ਲੱਗਾ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

PunjabKesari

ਕਰਜ਼ਾਈ ਹੋਏ ਮਾਪਿਆਂ ਨੇ ਇਲਾਜ ਕਰਵਾਇਆ ਪਰ ਪੁੱਤ ਨੂੰ ਬਚਾ ਨਹੀਂ ਸਕੇ। ਹਾਲਾਂਕਿ ਪੁਲਸ ਪੋਸਟਮਾਰਟ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਣ ਦਾ ਪਤਾ ਲੱਗਣ ਦੀ ਗੱਲ ਕਹਿ ਰਹੀ ਹੈ ਪਰ ਜੇ ਮਾਪਿਆਂ ਦੀ ਮੰਨੀਏ ਤਾਂ ਉਨ੍ਹਾਂ ਦੇ ਪੁੱਤ ਨੂੰ ਚਿੱਟੇ ਨੇ ਖਾ ਲਿਆ। ਨਸ਼ੇ ਕਾਰਣ ਹੋਈ ਇਸ ਮੌਤੇ ਨੇ ਇਕ ਵਾਰ ਫਿਰ ਸਰਕਾਰ ਦੇ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। 

PunjabKesari


author

Baljeet Kaur

Content Editor

Related News