ਸਿੱਧਵਾਂ ਕਾਲਜ ਐੱਮ.ਏ. ਦਾ ਨਤੀਜਾ ਸ਼ਾਨਦਾਰ

03/26/2019 5:11:20 AM

ਖੰਨਾ (ਮਾਲਵਾ)-ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਲੋਂ ਐਲਾਨੇ ਐੱਮ.ਏ ਹਿਸਟਰੀ ਭਾਗ ਦੂਜਾ (ਸਮੈਟਰ ਤੀਜਾ) ’ਚੋਂ ਖ਼ਾਲਸਾ ਕਾਲਜ ਫ਼ਾਰ ਵੂਮੈਨ ਸਿੱਧਵਾਂ ਖੁਰਦ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਗੁਰਿੰਦਰ ਕੌਰ ਸੰਧੂ ਨੇ ਦੱਸਿਆ ਕਿ ਐੱਮ. ਏ. ਹਿਸਟਰੀ ਭਾਗ ਦੂਜਾ (ਸਮੈਟਰ ਤੀਜਾ) ’ਚੋਂ ਕਾਲਜ ਦੀ ਵਿਦਿਆਰਥਣ ਰਮਨਜੀਤ ਕੌਰ ਨੇ 307 ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ’ਚੋਂ 5ਵਾਂ ਅਤੇ ਕਾਲਜ ਵਿੱਚ ਪਹਿਲਾ ਸਥਾਨ, ਸ਼ਰਨਪ੍ਰੀਤ ਕੌਰ ਨੇ 306 ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ’ਚੋਂ ਛੇਵਾਂ ਤੇ ਕਾਲਜ ਵਿੱਚ ਦੂਜਾ ਸਥਾਨ, ਹਰਪ੍ਰੀਤ ਕੌਰ ਨੇ 278 ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਗੁਰਿੰਦਰ ਕੌਰ ਸੰਧੂ ਨੇ ਵਿਦਿਆਰਥਣਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਅਤੇ ਅਧਿਆਪਕ ਸਾਹਿਬਾਨਾਂ ਦੀ ਸਖ਼ਤ ਮਿਹਨਤ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

Related News