ਸਰਵਹਿੱਤਕਾਰੀ ਸਕੂਲ ’ਚ ਧਾਰਮਕ ਸਮਾਗਮ ਆਯੋਜਿਤ

03/26/2019 5:11:04 AM

ਖੰਨਾ (ਮਾਲਵਾ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਤਹਿਤ ਹਵਨ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਵਿਨੈ ਕੁਮਾਰ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਰਵਿੰਦਰ ਗੁਪਤਾ ਨੇ ਬੱਚਿਆਂ ਨੂੰ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਵਿਚ ਸਾਨੂੰ ਆਪਣੀ ਪਡ਼ਾਈ ’ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਪੈਟਰਨ ਰਵਿੰਦਰ ਸਿੰਘ ਵਰਮਾ, ਮੈਨੇਜਰ ਰਜਿੰਦਰ ਸ਼ਰਮਾ, ਵਾਇਸ ਪ੍ਰਧਾਨ ਚੰਦਰ ਮੋਹਨ, ਧਰਮਪਾਲ ਕਪੂਰ, ਭਾਰਤ ਭੂਸ਼ਣ ਸਿੰਗਲਾ, ਵਿਵੇਕ ਭਾਰਦਵਾਜ, ਪ੍ਰਿੰਸੀਪਲ ਨੀਲੂ ਨਰੂਲਾ, ਸੁਪਰਵਾਇਜ਼ਰ ਦਵਿੰਦਰ ਸਿੰਘ ਗਿੱਲ ਆਦਿ ਸ਼ਾਮਲ ਸਨ।

Related News