80 ਕਿਲੋ ਭੁੱਕੀ ਸਮੇਤ 2 ਗ੍ਰਿਫਤਾਰ

Sunday, Mar 03, 2019 - 03:56 AM (IST)

80 ਕਿਲੋ ਭੁੱਕੀ ਸਮੇਤ 2 ਗ੍ਰਿਫਤਾਰ
ਖੰਨਾ (ਸੁਖਵਿੰਦਰ ਕੌਰ)-ਪੁਲਸ ਨੇ 2 ਵਿਅਕਤੀਆਂ ਨੂੰ 80 ਕਿਲੋ ਗ੍ਰਾਮ ਭੁੱਕੀ, ਚੂੁਰਾ-ਪੋਸਤ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮਲੌਦ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਗ੍ਰੀਨ ਮਾਰਕੀਟ ਦੇ ਨੇਡ਼ੇ ਟੀ-ਪੁਆਇੰਟ ਲਸਾਡ਼ਾ ਵਿਖੇ ਗਸ਼ਤ ਕਰ ਰਹੇ ਸਨ । ਇਸੇ ਦੌਰਾਨ ਪਿੰਡ ਜਰਗਡ਼ੀ ਵਾਲੇ ਪਾਸੇ ਤੋਂ ਆਉਂਦੇ 2 ਵਿਅਕਤੀਆਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਆਪਣਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਦੋਵੇਂ ਵਿਅਕਤੀਆਂ ਪ੍ਰਤਾਪ ਸਿੰਘ ਪੁੱਤਰ ਦੇਸ਼ਪਾਲ ਸਿੰਘ ਵਾਸੀ ਉਤਰ ਪ੍ਰਦੇਸ਼ ਅਤੇ ਬਲਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਲੁਧਿਆਣਾ ਦੀ ਤਲਾਸ਼ੀ ਲਈ। ਉਨ੍ਹਾਂ ਦੇ ਬੈਗ ’ਚੋਂ 80 ਕਿਲੋਗ੍ਰਾਮ ਭੁੱਕੀ, ਚੂਰਾ-ਪੋਸਤ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਮਲੌਦ ਪੁਲਸ ਵਲੋਂ ਦੋਵਾਂ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਕਰਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related News