24 ਬੋਤਲਾਂ ਸ਼ਰਾਬ ਸਣੇ ਕਾਬੂ

Sunday, Mar 03, 2019 - 03:56 AM (IST)

24 ਬੋਤਲਾਂ ਸ਼ਰਾਬ ਸਣੇ ਕਾਬੂ
ਖੰਨਾ (ਸੁਖਵਿੰਦਰ ਕੌਰ)-ਪੁਲਸ ਨੇ ਹਾਈਟੈਕ ਨਾਕੇ ’ਤੇ ਇਕ ਵਿਅਕਤੀ ਨੂੰ ਚੰਡੀਗਡ਼੍ਹ ’ਚ ਵਿਕਣ ਵਾਲੀ ਸ਼ਰਾਬ ਦੀਆਂ 24 ਬੋਤਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਇੰਸ. ਕਰਨੈਲ ਸਿੰਘ ਦੇ ਥਾਣੇਦਾਰ ਅਵਤਾਰ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਜੀ. ਟੀ. ਰੋਡ ਦੋਰਾਹਾ ਸਥਿਤ ਹਾਈਟੈਕ ਨਾਕੇ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ । ਇਸੇ ਦੌਰਾਨ ਬੱਸ ਸਟੈਂਡ ਵਾਲੇ ਪਾਸਿਓਂ ਪੈਦਲ ਤੁਰਿਆ ਆ ਰਿਹਾ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਘਬਰਾ ਕੇ ਪਿੱਛੇ ਮੁਡ਼ਣ ਲੱਗਾ, ਪੁਲਸ ਪਾਰਟੀ ਵੱਲੋਂ ਸ਼ੱਕ ਪੈਣ ’ਤੇ ਕਥਿਤ ਦੋਸ਼ੀ ਗੰਗਾ ਰਾਮ ਪੁੱਤਰ ਪੂਰਨ ਚੰਦ ਵਾਸੀ ਰਾਮਾਮੰਡੀ (ਬਠਿੰਡਾ) ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 24 ਬੋਤਲਾਂ (ਫਾਰ ਸੇਲ ਇਨ ਚੰਡੀਗਡ਼੍ਹ) ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਥਾਣਾ ਦੋਰਾਹਾ ਪੁਲਸ ਵਲੋਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ਼ ਮਾਮਲਾ ਦਰਜ ਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related News