ਚਾਈਨਾ ਡੋਰ ਸਮੇਤ 2 ਗ੍ਰਿਫਤਾਰ

Wednesday, Feb 06, 2019 - 04:40 AM (IST)

ਚਾਈਨਾ ਡੋਰ ਸਮੇਤ 2 ਗ੍ਰਿਫਤਾਰ
ਖੰਨਾ (ਸੁਨੀਲ)-ਪੁਲਸ ਨੇ 2 ਵਿਅਕਤੀਆਂ ਨੂੰ ਚਾਈਨਾ ਡੋਰ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਦੀ ਮਹਿਲਾ ਥਾਣੇਦਾਰ ਡਿੰਪਲ ਕੁਮਾਰੀ ਚੈਕਿੰਗ ਦੌਰਾਨ ਸਥਾਨਕ ਖਟੀਕਾਂ ਚੌਕ ’ਚ ਮੌਜੂਦ ਸੀ। ਇਸੇ ਦੌਰਾਨ ਪੁਲਸ ਪਾਰਟੀ ਨੂੰ ਇਕ ਮੋਟਰਸਾਈਕਲ ’ਤੇ 2 ਵਿਅਕਤੀ ਆਉਂਦੇ ਦਿਖਾਈ ਦਿੱਤੇ। ਉਹ ਪੁਲਸ ਨੂੰ ਦੇਖ ਘਬਰਾ ਕੇ ਪਿੱਛੇ ਮੁਡ਼ਨ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਬੈਗਾਂ ਦੀ ਤਲਾਸ਼ੀ ਲਈ। ਬੈਗ ’ਚੋਂ 12 ਗੱਟੂ ਚਾਈਨਾ ਡੋਰ ਬਰਾਮਦ ਹੋਈ। ਕਥਿਤ ਦੋਸ਼ੀਆਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਤੇ ਰੋਬਿਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਖੰਨਾ ਵਜੋਂ ਹੋਈ ਹੈ।

Related News