ਵਿਦਿਆਰਥੀਆਂ ਨੂੰ ਐੱਸ. ਐੱਸ. ਪੀ. ਨੇ ਕੀਤਾ ਸਨਮਾਨਤ

Wednesday, Feb 06, 2019 - 04:38 AM (IST)

ਵਿਦਿਆਰਥੀਆਂ ਨੂੰ ਐੱਸ. ਐੱਸ. ਪੀ. ਨੇ ਕੀਤਾ ਸਨਮਾਨਤ
ਖੰਨਾ (ਸੁਖਵਿੰਦਰ ਕੌਰ)-ਪ੍ਰਸਿੱਧ ਵਿੱਦਿਅਕ ਸੰਸਥਾ ਲਕਸ਼ਏ ਵਲੋਂ ਕਰਵਾਏ ਗਏ ਰੋਬੋ ਚੈਂਪ ਓਲੰਪੀਆਡ ’ਚ ਭਾਗ ਲੈ ਕੇ ਆਪਣੀ ਕਲਾ ਦੇ ਜੌਹਰ ਦਿਖਾਉਣ ਵਾਲੇ ਵੱਖ-ਵੱਖ ਸਕੂਲਾਂ ਦੇ 250 ਵਿਦਿਆਰਥੀਆਂ ’ਚੋਂ ਜੇਤੂਆਂ ਨੂੰ ਅੱਜ ਇਕ ਸਮਾਰੋਹ ਕਰ ਕੇ ਸੰਸਥਾ ਵਲੋਂ ਸਨਮਾਨਤ ਕੀਤਾ ਗਿਆ। ਇਸ ਸਮਾਰੋਹ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸੰਸਥਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਮਿਤ ਮੇਹਤਾ ਅਤੇ ਸੈਂਟਰ ਹੈੱਡ ਮੈਥ ਗੁਰੂ ਹੈਰੀ ਨੇ ਦੱਸਿਆ ਕਿ ਓਲੰਪੀਆਡ ’ਚ ਡੀ. ਪੀ. ਐੱਸ. ਸਕੂਲ ਦੀਆਂ ਦਸਵੀਂ ਜਮਾਤ ਦੀ ਸਾਚੀ ਗੁਪਤਾ ਤੇ ਸਿਮਰਪ੍ਰੀਤ ਕੌਰ ਕੰਗ ਦੇ ਇਲਾਵਾ ਓ. ਪੀ. ਬਾਂਸਲ ਸਕੂਲ ’ਚ 9ਵੀਂ ਜਮਾਤ ’ਚ ਪਡ਼੍ਹਦੇ ਮ੍ਰਿਦੂਲ ਗੁਪਤਾ ਨੇ ਟਾਪ ਕੀਤਾ ਸੀ। ਐੱਸ. ਐੱਸ. ਪੀ. ਦਹੀਆ ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਸਫਲਤਾ ਹਮੇਸ਼ਾ ਹੀ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਦੇ ਕਦਮ ਚੁੰਮਦੀ ਹੈ।

Related News