ਫਿਰ ਕਲੰਕਿਤ ਹੋਇਆ ਪਵਿੱਤਰ ਰਿਸ਼ਤਾ, ਭਰਾ ਨੇ ਰੋਲੀ ਭੈਣ ਦੀ ਪੱਤ

6/8/2020 1:20:18 PM

ਖੰਨਾ (ਜ.ਬ.) : ਇਕ ਵਾਰ ਫਿਰ ਉਸ ਸਮੇਂ ਅੱਜ ਭੈਣ-ਭਰਾ ਦਾ ਪਵਿੱਤਰ ਰਿਸ਼ਤਾ ਕਲੰਕਿਤ ਹੋ ਗਿਆ, ਜਦੋਂ ਇਕ ਮਤਰੇਏ ਭਰਾ ਨੇ ਆਪਣੀ ਹੀ ਭੈਣ ਨੂੰ ਹਵਸ ਦਾ ਸ਼ਿਕਾਰ ਬਣਾਇਆ। ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੀੜਤਾ ਨੂੰ ਗੰਭੀਰ ਹਾਲਤ 'ਚ ਇਕ ਹਸਪਤਾਲ 'ਚ ਭਰਤੀ ਕਰਾਉਣ ਮਗਰੋਂ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ, ਜਿੱਥੇ ਪੁਲਸ ਨੇ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਲੜਕੇ ਖਿਲਾਫ ਕੇਸ ਦਰਜ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋਂ : ਅਹਿਮ ਖ਼ਬਰ : ਅੰਮ੍ਰਿਤਸਰ ਦੇ ਛੇ ਇਲਾਕੇ ਕੰਟੇਨਮੈਂਟ ਜ਼ੋਨ ਐਲਾਨੇ

ਸ਼ਿਕਾਇਤਕਰਤਾ ਨੇ ਦੱਸਿਆ ਕਿ ਅੱਜ ਜਦੋਂ ਉਹ ਅਤੇ ਉਸਦਾ ਪਤੀ ਕਿਸੇ ਕੰਮ ਦੇ ਸਿਲਸਿਲੇ 'ਚ ਬਾਹਰ ਗਏ ਸੀ। ਉਸ ਸਮੇਂ ਉਨ੍ਹਾਂ ਦੀ ਬੇਟੀ ਘਰ 'ਚ ਇਕੱਲੀ ਪੜ੍ਹ ਰਹੀ ਸੀ। ਇਸੇ ਦੌਰਾਨ ਕਥਿਤ ਦੋਸ਼ੀ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਲੜਕੀ ਵਲੋਂ ਰੌਲਾ ਪਾਉਣ 'ਤੇ ਕਥਿਤ ਦੋਸ਼ੀ ਮੌਕੇ ਤੋਂ ਭੱਜ ਗਿਆ। ਇਸੇ ਦੌਰਾਨ ਜਦੋਂ ਉਹ ਘਰ ਆਏ ਤਾਂ ਲੜਕੀ ਨੇ ਮਾਂ ਨੂੰ ਸਾਰੀ ਗੱਲ ਦੱਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਪਹਿਲਾਂ ਵੀ ਉਸਦੀ ਬੇਟੀ ਦੇ ਨਾਲ ਜਬਰ-ਜ਼ਨਾਹ ਕਰ ਚੁੱਕਿਆ ਹੈ ਅਤੇ ਦੱਸਣ ਦੀ ਸੂਰਤ 'ਚ ਉਸਨੇ ਉਸਦੀ ਬੇਟੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

ਇਹ ਵੀ ਪੜ੍ਹੋਂ : ਸੰਗਤਾਂ ਲਈ ਖੁੱਲ੍ਹੇ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ, ਦੇਖੋਂ ਤਸਵੀਰਾਂ


Baljeet Kaur

Content Editor Baljeet Kaur