ਜਲੰਧਰ: ਭਰਤੀ ਦੌਰਾਨ ਨੌਜਵਾਨਾਂ ਦੀ ਮਦਦ ਲਈ ਅੱਗੇ ਆਈ ''ਖਾਲਸਾ ਏਡ'' ਸੰਸਥਾ

Wednesday, Aug 07, 2019 - 05:03 PM (IST)

ਜਲੰਧਰ: ਭਰਤੀ ਦੌਰਾਨ ਨੌਜਵਾਨਾਂ ਦੀ ਮਦਦ ਲਈ ਅੱਗੇ ਆਈ ''ਖਾਲਸਾ ਏਡ'' ਸੰਸਥਾ

ਜਲੰਧਰ (ਸੋਨੂੰ)— ਪੀ.ਏ.ਪੀ. ਗਰਾਊਂਡ 'ਚ ਹਵਾਈ ਫੌਜ ਦੀ ਭਰਤੀ ਚੱਲ ਰਹੀ ਹੈ, ਜੋਕਿ 8 ਅਗਸਤ ਤੱਕ ਜਾਰੀ ਰਹੇਗੀ। ਬੀਤੇ ਦਿਨੀਂ ਪੀ. ਏ. ਪੀ. ਗਰਾਊਂਡ 'ਚ ਵਾਪਰੇ ਹਾਦਸੇ ਦੌਰਾਨ 20 ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ ਸਨ। ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਇਸੇ ਕਰਕੇ ਨੌਜਵਾਨ ਸੜਕਾਂ 'ਤੇ ਰਾਤਾਂ ਬਤੀਤ ਕਰਨ ਨੂੰ ਮਜਬੂਰ ਹੋਏ ਪਏ ਹਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਨ੍ਹਾਂ ਨੌਜਵਾਨਾਂ ਦੀ ਮਦਦ ਲਈ ਹੁਣ 'ਖਾਲਸਾ ਏਡ' ਸੰਸਥਾ ਨੇ ਹੱਥ ਅੱਗੇ ਵਧਾਏ ਹਨ। ਖਾਲਸਾ ਏਡ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਲਈ ਦੋ ਦਿਨਾਂ ਤੋਂ ਲੰਗਰ ਅਤੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਜਾ ਰਿਹਾ ਹੈ। 

PunjabKesari

ਸੰਸਥਾ ਦੇ ਮੈਂਬਰ ਅਮਰਜੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ 10 ਹਜ਼ਾਰ ਦੇ ਕਰੀਬ ਬੱਚਿਆਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 8 ਹਜ਼ਾਰ ਬੱਚਿਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਖਾਲਸਾ ਏਡ ਦਾ ਮੁੱਖ ਮਕਸਦ ਸਮਾਜ ਭਲਾਈ ਦਾ ਕਾਰਜ ਕਰਨਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਖਾਲਸਾ ਏਡ ਸੰਸਥਾ ਕਈ ਵਾਰ ਹੜ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਮਦਦ ਵੀ ਕਰ ਚੁੱਕੀ ਹੈ।


author

shivani attri

Content Editor

Related News