ਖ਼ਾਲਸਾ ਏਡ ਦੇ ਮੁਖੀ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਿਸਾਨ ਅੰਦੋਲਨ ਦੀ ਹਿਮਾਇਤ ਕਰਨ ਦੀ ਅਪੀਲ

01/12/2021 9:20:52 PM

ਜਲੰਧਰ- ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ 'ਤੇ ਉਨ੍ਹਾਂ ਨੂੰ ਕਿਸਾਨ ਅੰਦੋਲਨ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਕਿਸਾਨ ਅੰਦੋਲਨ ਸਿੱਖ ਸਿਧਾਂਤਾਂ ਜਾਂ ਧਰਮ ਦਾ ਅੰਦੋਲਨ ਨਹੀਂ ਹੈ।

ਇਸ 'ਤੇ ਇਤਰਾਜ ਜਤਾਉਂਦਿਆਂ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੱਖ ਧਰਮ ਦੇ ਦੋ ਢਾਈ ਸੌ ਸਾਲ ਤੋਂ ਚੱਲਦੇ ਆ ਰਹੇ ਇਤਿਹਾਸ ਵੱਲ ਨਿਗਾਹ ਮਾਰਨ, ਜਦੋਂ ਵੀ ਕਿਸੇ ਵੱਡੀ ਧਿਰ ਨੇ ਛੋਟੀ ਧਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਿੱਖ ਹਮੇਸ਼ਾਂ ਹੀ ਇਨਸਾਨੀਅਤ ਦਿਖਾਉਂਦਾ ਹੋਇਆ ਛੋਟੀ ਧਿਰ ਨਾਲ ਖੜ੍ਹਾ ਹੋਇਆ ਹੈ ਉਨ੍ਹਾਂ ਕਿਹਾ ਕਿ ਜਥੇਦਾਰ ਜੀ ਸਾਰਾ ਦੇਸ਼ ਤੁਹਾਡੇ ਵੱਲ ਦੇਖ ਰਿਹਾ ਹੈ ਤੁਹਾਨੂੰ ਵੀ ਕਿਸਾਨਾਂ ਦੇ ਹੱਕਾਂ ਲਈ ਖੜ੍ਹਣਾ ਚਾਹੀਦਾ ਹੈ।
ਰਵੀ ਸਿੰਘ ਖਾਲਸਾ ਨੇ ਬੰਦਾ ਸਿੰਘ ਬਹਾਦਰ ਜੀ ਦੀ ਉਦਹਾਰਨ ਦਿੰਦੇ ਹੋਏ ਕਿਹਾ ਕਿ ਬੰਦਾ ਸਿੰਘ ਬਹਾਦਰ ਜੀ ਨੇ ਸਭ ਤੋਂ ਪਹਿਲਾ ਜ਼ਮੀਨਾਂ ਦੀ ਰਿਫੋਰਮ ਕੀਤੀ ਸੀ, ਸਾਨੂੰ ਵੀ ਉਨ੍ਹਾਂ ਨੂੰ ਫਾਅਲੋ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਰਵੀ ਸਿੰਘ ਖਾਲਸਾ ਨੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਦਿੱਲੀ ਕਿਸਾਨ ਧਰਨੇ 'ਤੇ ਜਾ ਕੇ ਕਿਸਾਨਾਂ ਦੇ ਹੱਕ 'ਚ ਖੜ੍ਹਣ ਦੀ ਵੀ ਅਪੀਲ ਕੀਤੀ।


Bharat Thapa

Content Editor

Related News