ਖਾਲਸਾ ਏਡ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਡੇਢ ਲੱਖ ਪੌਂਡ ਮਦਦ ਦਾ ਐਲਾਨ

Friday, Aug 23, 2019 - 09:30 PM (IST)

ਖਾਲਸਾ ਏਡ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਡੇਢ ਲੱਖ ਪੌਂਡ ਮਦਦ ਦਾ ਐਲਾਨ

ਪਟਿਆਲਾ/ਘਨੌਰ,(ਜੋਸਨ, ਅਲੀ): ਇੰਟਰਨੈਸ਼ਨਲ ਐੱਨ. ਜੀ. ਓ. ਖਾਲਸਾ ਏਡ ਨੇ ਜਿਥੇ ਪੰਜਾਬ ਤੇ ਹੜ੍ਹ ਪੀੜਤਾਂ ਦੀ ਮਦਦ ਲਈ ਡੇਢ ਲੱਖ ਪੌਂਡ ਦਾ ਐਲਾਨ ਕੀਤਾ ਹੈ, ਉਥੇ ਸੰਸਥਾ ਦਾ ਪੂਰਾ ਯੂਨਿਟ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਮਸੀਹਾ ਬਣ ਕੇ ਨਿੱਤਰਿਆ ਹੈ। ਸਾਰੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਸਾਰੇ ਪੰਜਾਬ ਦੇ ਯੂਨਿਟਾਂ ਨੂੰ ਲੋੜਵੰਦਾਂ ਲਈ ਡਟ ਜਾਣ ਦੇ ਹੁਕਮ ਦਿੱਤੇ ਹਨ। ਖਾਲਸਾ ਏਡ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਇਹ ਦੱਸਿਆ ਹੈ ਕਿ ਸਾਨੂੰ ਹਰ ਕਿਸੇ ਨੂੰ ਬਰਾਬਰ ਦੀ ਨਜ਼ਰ ਨਾਲ ਵੇਖਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਸਿੱਖ ਦਰਿਆਦਿਲੀ ਨੂੰ ਸਲੂਟ ਕਰ ਰਹੇ ਹਨ। ਸਿੱਖ ਭਾਈਚਾਰੇ ਦੇ ਲੋਕਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੰਗਰ ਲਾਏ ਹੋਏ ਹਨ ਅਤੇ ਫ੍ਰੀ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।


Related News