ਗ੍ਰਿਫਤਾਰ ਅੱਤਵਾਦੀਆਂ ਨੂੰ ਕਦੇ ਵੀ ਹਿਰਾਸਤ 'ਚ ਲੈ ਸਕਦੀ ਹੈ ਐੱਨ. ਆਈ. ਏ.

Friday, Oct 04, 2019 - 02:26 PM (IST)

ਅੰਮ੍ਰਿਤਸਰ (ਸੰਜੀਵ) : ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਸੈੱਲ ਵੱਲੋਂ ਗ੍ਰਿਫਤਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਨੂੰ ਕਿਸੇ ਵੀ ਸਮੇਂ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ. ਆਈ. ਏ.) ਆਪਣੀ ਹਿਰਾਸਤ 'ਚ ਲੈ ਸਕਦੀ ਹੈ। ਪੰਜਾਬ ਸਰਕਾਰ ਦੇ ਕਹਿਣ 'ਤੇ ਕੇਂਦਰੀ ਗ੍ਰਹਿ ਵਿਭਾਗ ਪਹਿਲਾਂ ਹੀ ਪੂਰੇ ਮਾਮਲੇ ਨੂੰ ਟੇਕਅਪ ਕਰਨ ਦੇ ਨਿਰਦੇਸ਼ ਦੇ ਚੁੱਕਾ ਹੈ।

ਪੰਜਾਬ ਨੂੰ ਦਹਿਲਾਉਣ ਦੀ ਸੀ ਸਾਜ਼ਿਸ਼
ਐੱਸ. ਐੱਸ. ਓ. ਸੀ. ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 7 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਅਦਾਲਤ 'ਚ ਪੇਸ਼ ਕਰ ਕੇ 9 ਅਕਤੂਬਰ ਤੱਕ ਪੁਲਸ ਰਿਮਾਂਡ 'ਤੇ ਲਿਆ ਹੈ, ਜੋ ਪਹਿਲਾਂ 10 ਦਿਨਾਂ ਦੇ ਰਿਮਾਂਡ 'ਤੇ ਸਨ। ਅਦਾਲਤ 'ਚ ਪੇਸ਼ ਅੱਤਵਾਦੀਆਂ 'ਚ ਬਲਵੰਤ ਸਿੰਘ ਉਰਫ ਬਾਬਾ ਉਰਫ ਨਿਹੰਗ, ਅਰਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ, ਹਰਭਜਨ ਸਿੰਘ, ਬਲਬੀਰ ਸਿੰਘ, ਮਾਨ ਸਿੰਘ, ਗੁਰਦੇਵ ਸਿੰਘ ਅਤੇ ਸ਼ੁਭਦੀਪ ਸਿੰਘ ਸ਼ਾਮਿਲ ਸਨ। ਐੱਸ. ਐੱਸ. ਓ. ਸੀ. ਨੇ ਅਦਾਲਤ 'ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਗ੍ਰਿਫਤਾਰ ਕੀਤੇ ਸਾਰੇ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਸੰਪਰਕ 'ਚ ਸਨ, ਜਿਨ੍ਹਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਦਾ ਹਿੱਸਾ ਬਣਨਾ ਸੀ। ਇਸ ਨਾਲ ਸਰਹੱਦ ਪਾਰ ਆਈ. ਐੱਸ. ਆਈ. ਦੇ ਡਰੋਨ ਵੱਲੋਂ ਭੇਜੇ ਗਏ ਵੱਡੀ ਗਿਣਤੀ 'ਚ ਹਥਿਆਰ ਅਤੇ ਬੁਲੇਟ-ਸਿੱਕੇ ਬਰਾਮਦ ਕੀਤੇ ਗਏ ਸਨ ਅਤੇ ਅਜੇ ਰਿਮਾਂਡ 'ਤੇ ਲਿਆ ਜਾਣਾ ਬਾਕੀ ਹੈ ਕਿਉਂਕਿ ਜਾਂਚ ਪੂਰੀ ਨਹੀਂ ਹੋਈ। 10 ਦਿਨਾਂ ਦੀ ਮੰਗ 'ਤੇ ਅਦਾਲਤ ਵੱਲੋਂ 6 ਦਿਨ ਦਾ ਰਿਮਾਂਡ ਦਿੱਤਾ ਗਿਆ।

PunjabKesari

ਅੱਤਵਾਦੀਆਂ ਨੂੰ ਜਰਮਨ ਤੋਂ ਹੁੰਦੀ ਸੀ ਫੰਡਿੰਗ
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਨੂੰ ਜਰਮਨ ਤੋਂ ਫੰਡਿੰਗ ਹੁੰਦੀ ਸੀ। ਇਸ ਦੇ ਪੁਖਤਾ ਸਬੂਤ ਇੰਟੈਲੀਜੈਂਸ ਏਜੰਸੀ ਵੱਲੋਂ ਜਾਂਚ ਦੌਰਾਨ ਪ੍ਰਾਪਤ ਹੋਏ ਹਨ। ਹੁਣ ਖੁਫੀਆ ਏਜੰਸੀ ਉਨ੍ਹਾਂ ਨਾਵਾਂ ਦੀ ਵੀ ਭਾਲ ਕਰ ਰਹੀ ਹੈ, ਜਿਨ੍ਹਾਂ ਦੇ ਬੈਂਕ ਖਾਤਿਆਂ 'ਚ ਇਹ ਹਵਾਲੇ ਦੀ ਰਾਸ਼ੀ ਟਰਾਂਸਫਰ ਕੀਤੀ ਗਈ ਸੀ। ਜਾਂਚ ਦੌਰਾਨ ਐੱਸ. ਐੱਸ. ਓ. ਸੀ. ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਅੱਤਵਾਦ ਦੀ ਇਹ ਸਾਜ਼ਿਸ਼ ਅੰਮ੍ਰਿਤਸਰ ਜੇਲ 'ਚ ਬੈਠੇ ਅੱਤਵਾਦੀ ਮਾਨ ਸਿੰਘ ਵੱਲੋਂ ਰਚੀ ਜਾ ਰਹੀ ਸੀ, ਜੋ ਪਾਕਿਸਤਾਨ 'ਚ ਬੈਠੇ ਜੇ. ਐਂਡ ਐੱਫ. ਦੇ ਚੀਫ਼ ਰਣਜੀਤ ਸਿੰਘ ਨੀਟਾ ਤੇ ਜਰਮਨ 'ਚ ਗੁਰਮੀਤ ਸਿੰਘ ਬੱਗਾ ਦੇ ਸੰਪਰਕ 'ਚ ਰਹਿੰਦੇ ਸਨ।


Anuradha

Content Editor

Related News