ਗੁਰਬਖਸ਼ ਸਿੰਘ ਖਾਲਸਾ ਦੇ ਸਸਕਾਰ ਮੌਕੇ ਲੱਗੇ ਖਾਲਿਸਤਾਨ ਦੇ ਨਾਅਰੇ
Monday, Mar 26, 2018 - 07:18 AM (IST)

ਇਸਮਾਈਲਾਬਾਦ (ਸ਼ਰਮਾ) - ਪਿੰਡ ਠਸਕਾਲੀ 'ਚ ਆਖਿਰ 6ਵੇਂ ਦਿਨ ਖਾਲਿਸਤਾਨ ਦੇ ਨਾਅਰਿਆਂ 'ਚ ਗੁਰਬਖਸ਼ ਸਿੰਘ ਖਾਲਸਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਪ੍ਰਸ਼ਾਸਨ ਵੀ ਖਾਮੋਸ਼ ਨਜ਼ਰ ਆਇਆ। ਪੁਲਸ ਦੇ ਉਚ ਅਧਿਕਾਰੀਆਂ ਨੇ ਸਿੱਖ ਆਗੂਆਂ ਦੀ ਮੰਗ ਤੇ ਪਿੰਡ ਵਿਚ ਸ਼ਾਂਤੀ ਦੀ ਬਹਾਲੀ ਰੱਖਣ ਲਈ ਥਾਣਾ ਮੁਖੀ ਝਾਂਸਾ ਦਲੀਪ ਸਿੰਘ ਤੇ ਥਾਣਾ ਮੁਖੀ ਇਸਮਾਈਲਾਬਾਦ ਦਿਨੇਸ਼ ਚੌਹਾਨ ਨੂੰ ਤਬਦੀਲ ਕਰ ਦਿੱਤਾ ਹੈ।