ਉਮੀਦਵਾਰੀ ਐਲਾਨ ਹੋਣ ਤੋਂ ਪਹਿਲਾਂ ਹੀ ਜਸਬੀਰ ਸਿੰਘ ਡਿੰਪਾ ਦਾ ਵੱਡਾ ਬਿਆਨ (ਵੀਡੀਓ)
Saturday, Apr 06, 2019 - 02:07 PM (IST)
ਦਿੱਲੀ/ਜਲੰਧਰ—ਕਾਂਗਰਸੀ ਤੋਂ ਖਡੂਰ ਸਾਹਿਬ ਹਲਕਾ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਉਮੀਦਵਾਰ ਐਲਾਨ ਤੋਂ ਪਹਿਲਾਂ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਖਡੂਰ ਸਾਹਿਬ 'ਚ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਉਹ ਡੇਢ ਲੱਖ ਤੋਂ ਵਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਨਗੇ। ਡਿੰਪਾ ਨੇ ਕਿਹਾ ਕਿ ਉਹ ਵੋਟਾਂ ਲਈ ਡੇਰਾ ਬਿਆਸ ਵੀ ਜਾਣਗੇ।
ਜਾਣਕਾਰੀ ਮੁਤਾਬਕ ਹੁਣ ਤੱਕ ਕਾਂਗਰਸ ਨੇ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਲੰਧਰ ਤੋਂ ਸੰਤੋਖ ਚੌਧਰੀ, ਪਟਿਆਲਾ ਤੋਂ ਪ੍ਰਣੀਤ ਕੌਰ, ਗੁਰਦਾਸਪੁਰ ਤੋਂ ਸੁਨੀਲ ਜਾਖੜ, ਲੁਧਿਆਣਾ ਤੋਂ ਰਵਨੀਤ ਬਿੱਟੂ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਅਤੇ ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਹਨ।